ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਦਸੰਬਰ
ਪੰਜਾਬ ਸਰਕਾਰ ਨੇ ਬਹਾਦਰਗੜ੍ਹ ਤੋਂ ਘਨੌਰ ਵਾਲੀ ਸੜਕ ਦਾ ਨਾਮ ‘ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਮਾਰਗ’ ਰੱਖ ਦਿੱਤਾ ਹੈ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਬਾਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਨਾਇਬ ਸੂਬੇਦਾਰ ਮਨਦੀਪ ਸਿੰਘ ਜੋ ਛੇ ਮਹੀਨੇ ਪਹਿਲਾਂ ਗਲਵਾਨ ਘਾਟੀ ਵਿੱਚ ਚੀਨ ਦੀਆਂ ਫ਼ੌਜਾਂ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਪਾ ਗਿਆ ਸੀ, ਦਾ ਪਿੰਡ ਸੀਲ ਇਸੇ ਸੜਕ ’ਤੇ ਪੈਂਦਾ ਹੈ।
ਉੱਧਰ, ਸ਼ਹੀਦ ਦੀ ਮਾਤਾ ਸ਼ਕੁੰਤਲਾ ਕੌਰ, ਪਤਨੀ ਗੁਰਦੀਪ ਕੌਰ, ਧੀ ਮਹਿਕਪ੍ਰੀਤ ਕੌਰ ਅਤੇ ਪੁੱਤਰ ਜੋਬਨਪ੍ਰੀਤ ਸਿੰਘ ਸਮੇਤ ਭਰਾ ਕੈਪਟਨ (ਰਿਟਾ.) ਨਿਰਮਲ ਸਿੰਘ ਨੇ ਵੀ ਇਸ ਫ਼ੈਸਲੇ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ।