ਖੇਤਰੀ ਪ੍ਰਤੀਨਿਧ
ਪਟਿਆਲਾ, 1 ਦਸੰਬਰ
ਪੰਜਾਬ ਮੋਤੀਆ ਮੁਕਤ ਮੁਹਿੰਮ ਦੀ ਜਾਗਰੂਕਤਾ ਲਈ ‘ਆਈ ਜਾਗਰੂਕਤਾ ਵੈਨ’ ਅੱਜ ਪਟਿਆਲਾ ਦੇ ਮੇਅਰ ਪ੍ਰਿੰਸ ਸੋਢੀ ਨੇ ਰਵਾਨਾ ਕੀਤੀ। ਇਹ ਵੈਨ ਜ਼ਿਲ੍ਹੇ ਦੇ ਪੰਜਾਹ ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਅੱਖਾਂ ਦੀ ਸਕਰੀਨਿੰਗ ਕਰਵਾ ਕੇ ਚਿੱਟੇ ਮੋਤੀਏ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਮੋਤੀਆ ਬਿੰਦ ਦੇ ਮੁਫਤ ਅਪਰੇਸ਼ਨ ਕਰਵਾਉਣ ਲਈ ਜਾਗਰੂਕ ਕਰੇਗੀ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਡਾ. ਜਤਿੰਦਰ ਕਾਂਸਲ ਨੇ ਕਿਹਾ 31 ਦਸੰਬਰ ਤੱਕ ਚੱਲਣ ਵਾਲੀ ਇਸ ਮੋਤੀਆ ਮੁਕਤ ਅਭਿਆਨ ਤਹਿਤ ਮੋਤੀਆ ਬਿੰਦ ਦੇ ਮੁਫਤ ਆਪਰੇਸ਼ਨ ਕਰਵਾਏ ਜਾਣਗੇ।