ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 28 ਜੂਨ
ਪੁਰਾਣਾ ਰਾਜਪੁਰਾ ਦੀ ਜ਼ਿਮੀਂਦਾਰਾ ਪਾਰਕ ਵਿੱਚ ਬਾਇਓ ਗੋਲਡ ਆਰਗੈਨਿਕ ਵਰਮੀਕੰਪੋਸਟ ਵੱਲੋਂ ਕਿਰਤ ਦਾਨ ਗਰੁੱਪ ਦੇ ਸਹਿਯੋਗ ਨਾਲ ਐਮਡੀ ਭੁਪਿੰਦਰ ਸਿੰਘ ਚੋਪੜਾ ਦੀ ਅਗਵਾਈ ਹੇਠ ਲੋਕਾਂ ਨੂੰ ਵਰਮੀਕੰਪੋਸਟ (ਗੰਡੋਇਆਂ ਤੋਂ ਤਿਆਰ ਖਾਦ) ਦੀ ਖੇਤਾਂ ਅਤੇ ਘਰੇਲੂ ਬਗ਼ੀਚੀ ਵਿਚ ਵਰਤੋਂ ਦੀ ਮਹੱਤਤਾ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਸ਼ਾਮ ਦੀ ਸੈਰ ਕਰਨ ਲਈ ਆਏ ਲੋਕਾਂ ਨੂੰ ਸੰਸਥਾ ਨੇ ਵਰਮੀਕੰਪੋਸਟ ਦੇ ਪੈਕੇਟ ਮੁਫ਼ਤ ਤਕਸੀਮ ਕੀਤੇ। ਇਸ ਮੌਕੇ ਸ੍ਰੀ ਚੋਪੜਾ ਨੇ ਦੱਸਿਆ ਕਿ ਵਰਮੀਕੰਪੋਸਟ ਇਕ ਕੁਦਰਤੀ ਖਾਦ ਹੈ, ਇਹ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਰਮੀਕੰਪੋਸਟ ਖਾਦ ਬਣਾਉਣ ਦੀ ਵਿਧੀ ਸਿੱਖ ਕੇ ਆਪਣਾ ਵਪਾਰ ਸ਼ੁਰੂ ਕਰ ਸਕਦੇ ਹਨ। ਨੌਜਵਾਨਾਂ ਦੀ ਸਹਾਇਤਾ ਲਈ ਕਿਰਤ ਦਾਨ ਗਰੁੱਪ ਉਨ੍ਹਾਂ ਨੂੰ ਮੁਫ਼ਤ ਵਿਚ ਟਰੇਨਿੰਗ ਮੁਹੱਈਆ ਕਰਵਾਏਗਾ। ਇਸ ਮੌਕੇ ਗਰੁੱਪ ਮੈਂਬਰ ਡਾ. ਦੀਪਕ ਕੁਮਾਰ, ਸੁਖਜਿੰਦਰ ਸੁੱਖੀ, ਕਮਲਜੀਤ ਸਿੰਘ, ਅਮਰਪ੍ਰੀਤ ਸਿੰਘ ਸੰਧੂ, ਸੰਦੀਪ ਸਿੰਘ, ਮਾਸਟਰ ਰਾਜ ਕੁਮਾਰ, ਸੁਖਬੀਰ ਸਿੰਘ ਗੋਲਡੀ ਆਦਿ ਮੌਜੂਦ ਸਨ।