ਰਾਜਪੁਰਾ: ਇਥੋਂ ਦੇ ਵਸਨੀਕ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕ ਵੱਜੋਂ ਕਾਰਜਸ਼ੀਲ ਰਜਿੰਦਰ ਸਿੰਘ ਚਾਨੀ ਨੂੰ ਨਵੀਂ ਦਿੱਲੀ ਵਿੱਚ ਕਾਈਟਸਕਰਾਫਟ ਅਤੇ ਮੈਟਰਾਕਸ ਗੈਰ ਸਰਕਾਰੀ ਸਮਾਜੀ ਸੇਵੀ ਸੰਸਥਾਵਾਂ ਵੱਲੋਂ ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਐਜੂਕੇਸ਼ਨ ਆਈਕਾਨ ਐਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ 250 ਡੈਲੀਗੇਟਜ਼ ਨੇ ਹਿੱਸਾ ਲਿਆ। ਰਜਿੰਦਰ ਸਿੰਘ ਚਾਨੀ ਨੇ ਇਹ ਅਵਾਰਡ ਆਪਣੇ ਪੰਜਾਬ ਦੇ ਸਕੂਲ ਅਤੇ ਕਾਲਜ ਅਧਿਆਪਕਾਂ ਨੂੰ ਸਮਰਪਣ ਕੀਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਚਾਨੀ ਅਧਿਆਪਕ ਹੋਣ ਦੇ ਨਾਲ ਨਾਲ ਪੰਜਾਬ ਦੇ ਸਕੂਲਾਂ ਵਿੱਚ ਕਾਰਜ ਕਰਕੇ ਅਜੋਕੇ ਸਮੇਂ ਦੌਰਾਨ ਬਤੌਰ ਸਟੇਟ ਮੀਡੀਆ ਕੋਆਰਡੀਨੇਟਰ ਸਕੂਲ ਸਿੱਖਿਆ ਵਿਭਾਗ ਵਿੱਚ ਵੀ ਸੇਵਾਵਾਂ ਦੇ ਰਹੇ ਹਨ। -ਪੱਤਰ ਪ੍ਰੇਰਕ