ਸਮਾਣਾ: ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ’ਚ ਇਕ ਵਿਅਕਤੀ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ’ਚ ਸਦਰ ਪੁਲੀਸ ਨੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਸਰਬਜੀਤ ਰਾਮ, ਸੁਰੇਸ਼ ਰਾਮ, ਜੋਗਾ ਰਾਮ ਅਤੇ ਪੱਪੂ ਰਾਮ ਵਾਸੀ ਪਿੰਡ ਗਾਜੀਸਲਾਰ ਸਣੇ 3 ਅਣਪਛਾਤੇ ਵਿਅਕਤੀ ਸ਼ਾਮਲ ਹਨ। ਏਐੱਸਆਈ ਪਵਨ ਕੁਮਾਰ ਨੇ ਦੱਸਿਆ ਕਿ ਸੁੱਖਾ ਰਾਮ ਨਿਵਾਸੀ ਪਿੰਡ ਗਾਜੀਸਲਾਰ ਵੱਲੋਂ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਦੁਕਾਨ ਦੀ ਕੰਧ ਨੂੰ ਲੈ ਕੇ ਲੰਬੇ ਸਮੇਂ ਤੋਂ ਉਸ ਦਾ ਸਰਬਜੀਤ ਸਿੰਘ ਨਾਲ ਝਗੜਾ ਚੱਲ ਰਿਹਾ ਸੀ। 10 ਮਾਰਚ ਦੀ ਸਵੇਰੇ ਜਦੋਂ ਉਹ ਕਰਮਜੀਤ ਸਰਪੰਚ ਨੂੰ ਮਿਲਣ ਉਸ ਦੇ ਘਰ ਜਾ ਰਿਹਾ ਸੀ ਤਾਂ ਸਰਬਜੀਤ ਸਿੰਘ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜਦੋਂ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੁਲੀਸ ਸਟੇਸ਼ਨ ਜਾ ਰਿਹਾ ਸੀ ਤਾਂ ਪਿੰਡ ਕਮਾਸਪੁਰ ਨੇੜੇ ਪਹੁੰਚਿਆ ਤਾਂ ਉਸ ਦੇ ਹੋਰ ਸਾਥੀਆਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਜ਼ਖ਼ਮੀ ਹੋਣ ’ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਦਾਖ਼ਲ ਕਰਵਾਇਆ ਗਿਆ। -ਪੱਤਰ ਪ੍ਰੇਰਕ