ਨਿੱਜੀ ਪੱਤਰ ਪ੍ਰੇਰਕ
ਧੂਰੀ, 14 ਸਤੰਬਰ
ਦੇਸ਼ ਭਰ ਦੇ ਸਿਨੇਮਿਆਂ 17 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਥਾਣਾ ਸਦਰ’ ਦੀ ਪਰਮੋਸ਼ਨ ਲਈ ਕੈਨੇਡਾ ਵਾਈਡ ਇਮੀਗਰੇਸ਼ਨ ਧੂਰੀ ਵੱਲੋਂ ਯੂਨੀਵਰਸਿਟੀ ਕਾਲਜ ਬੇਨੜਾ ਵਿਚ ਪਰਮੋਸ਼ਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਫਿਲਮ ‘ਥਾਣਾ ਸਦਰ’ ਦੀ ਸਮੁੱਚੀ ਟੀਮ ਪੁੱਜੀ। ਇਸ ਮੌਕੇ ਕਾਲਜ ਕੈਂਪਸ ਵਿਖੇ ਫ਼ਿਲਮ ਦੇ ਕਲਾਕਾਰਾਂ ਵੱਲੋਂ ਫ਼ਿਲਮ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਫ਼ਿਲਮ ਦੇ ਮੁੱਖ ਕਲਾਕਾਰ ਕਰਤਾਰ ਚੀਮਾ ਨੇ ਕਿਹਾ ਕਿ ਥਾਣਾ ਸਦਰ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਹੈ ਅਤੇ ਵੱਖ-ਵੱਖ ਚੈਨਲਾਂ ’ਤੇ ਚੱਲ ਰਹੇ ਫ਼ਿਲਮ ਦੇ ਪਰੋਮੋ ਫ਼ਿਲਮ ਦੇ ਥੀਮ ਨੂੰ ਦਰਸਾ ਰਹੇ ਹਨ। ਇਸ ਮੌਕੇ ਰਣਜੀਤ ਸਿੰਘ ਕਾਕਾ ਸਾਬਕਾ ਸਰਪੰਚ ਈਸੀ, ਜੁਗਰਾਜ ਸਿੰਘ ਸ਼ੇਰਪੁਰ ਸੋਢੀਆਂ, ਹਰਜੀਤ ਸਿੰਘ ਰਾਜੋਮਾਜਰਾ, ਗੁਰਪਿਆਰ ਸਿੰਘ ਧੂਰਾ ਸਰਪੰਚ ਪ੍ਰਧਾਨ ਪੰਚਾਇਤ ਯੂਨੀਅਨ ਧੂਰੀ , ਨਵਜੋਤ ਸਿੰਘ ਗਰੇਵਾਲ, ਕੁਲਦੀਪ ਸਿੰਘ ਨੱਤ , ਦਲਵੀਰ ਝਿੰਜਰ, ਸਰਪੰਚ ਬੂਟਾ ਸਿੰਘ ਈਸੀ, ਜਗਸੀਰ ਸਿੰਘ ਰੁੜਕਾ, ਲਾਡੀ ਭਲਵਾਨ,ਜੀਤ ਕਪਿਆਲ, ਕਾਲਾ ਬਦਰਾਵਾਂ, ਰਵਿੰਦਰ ਰਿੰਕਾ ਹਸਨਪੁਰ, ਮੀਮਾ ਬੇਨੜਾ, ਬਲਵੰਤ ਥਾਣੇਦਾਰ, ਪ੍ਰੋਫੈਸਰ ਬਾਬਾ ਬੇਲੀ, ਮਾਸਟਰ ਜੱਗਾ ਢੀਂਡਸਾ, ਨਿਰਭੈ ਸਿੰਘ ਹੇੜੀਕੇ, ਸੋਨੀ ਢੀਂਡਸਾ ਆਦਿ ਵੀ ਹਾਜ਼ਰ ਸਨ।