ਖੇਤਰੀ ਪ੍ਰਤੀਨਿਧ
ਪਟਿਆਲਾ, 11 ਸਤੰਬਰ
ਥਾਣਾ ਸਦਰ ਪਟਿਆਲਾ ਦੇ ਅਧੀਨ ਪੈਂਦੀ ਪੁਲੀਸ ਚੌਕੀ ਬਹਾਦਰਗੜ੍ਹ ਦੇ ਪਿੰਡ ਪੁਰਾਣਾ ਮਿੱਠੂਮਾਜਰਾ ਕੋਲ਼ੋਂ ਪੁਲੀਸ ਟੀਮ ਵੱਲੋਂ ਇੱਕ ਵਿਅਕਤੀ ਨੂੰ ਇੱਕ ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸਤਿੰਦਰ ਸਿੰਘ ਪੁੱਤਰ ਚੰਦੋ ਸਿੰਘ ਵਾਸੀ ਚੀਰੀਦਰੀ ਥਾਣਾ ਰਾਜਪੁਰ ਜਿਲ੍ਹਾ ਚਤਰਾ ਝਾਰਖੰਡ ਵਜੋਂ ਹੋਈ ਹੈ। ਇਸੇ ਦੌਰਾਨ ਇਥੋਂ ਦੇ ਮੁੱਖ ਬੱਸ ਸਟੈਂਡ ਤੋਂ ਖੰਨਾ ਵਾਲ਼ੀ ਬੱਸ ’ਚ ਚੜ੍ਹੀ ਪਟਿਆਲਾ ਵਾਸੀ ਰੋਜ਼ੀ ਰਾਣੀ ਪਤਨੀ ਰੂਪ ਚੰਦ ਦੇ ਪਰਸ ਵਿਚੋਂ ਕਿਸੇ ਨੇ ਸੋਨੇ ਦੀਆਂ ਚਾਰ ਚੂੜੀਆਂ ਅਤੇ ਕੰਨਾ ਦੀਆਂ ਵਾਲੀਆਂ ਚੋਰੀ ਕਰ ਲਈਆਂ। ਚੋਰੀ ਹੋਏ ਇਹ ਗਹਿਣੇ ਪੰਜ ਤੋਲੇ ਦੇ ਸਨ। ਇਸ ਸਬੰਧੀ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ।