ਪੱਤਰ ਪ੍ਰੇਰਕ
ਖਨੌਰੀ, 26 ਅਗਸਤ
ਬੀਤੇ ਦਿਨ ਛੱਪੜ ’ਤੇ ਬੱਤਖਾਂ ਦੇਖਣ ਗਈ 10 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਨੂੰ ਖਨੌਰੀ ਪੁਲੀਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ। ਥਾਣਾ ਮੁਖੀ ਖਨੌਰੀ ਸਬ-ਇੰਸਪੈਕਟਰ ਸੌਰਭ ਸਭਰਵਾਲ ਨੇ ਦੱਸਿਆ ਕਿ 23 ਅਗਸਤ ਨੂੰ ਪੀੜਤਾ ਦੇ ਪਿਤਾ ਦੇ ਬਿਆਨਾਂ ’ਤੇ ਬੱਚੀ ਦਾ ਮੈਡੀਕਲ ਕਰਵਾਉਣ ਮਗਰੋਂ ਥਾਣਾ ਖਨੌਰੀ ’ਚ ਕੇਸ ਦਰਜ ਕੀਤਾ ਗਿਆ ਸੀ ਤੇ ਕੱਲ੍ਹ ਮੁਲਜ਼ਮ ਤਾਰਾ ਸਿੰਘ ਉਰਫ਼ ਭੋਲਾ ਵਾਸੀ ਖਨੌਰੀ ਨੂੰ ਕਾਬੂ ਕਰ ਲਿਆ ਸੀ। ਮੁਲਜ਼ਮ ਨੂੰ ਅੱਜ ਮੂਨਕ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ। ਮੁਲਜ਼ਮ ਤੋਂ ਪੁੱਛ ਪੜਤਾਲ ਜਾਰੀ ਹੈ।