ਪੱਤਰ ਪ੍ਰੇਰਕ
ਘਨੌਰ,10 ਅਪਰੈਲ
ਪਿੰਡ ਊਂਟਸਰ ਵਾਸੀਆਂ ਵੱਲੋਂ ਪੁਆਧੀ ਵਿਰਸੇ ਨੂੰ ਸਾਂਭਣ ਲਈ ਵੱਡਾ ਉਪਰਾਲਾ ਕਰਦਿਆਂ ਪਿੰਡ ਦੇ ਸਰਪੰਚ ਬਲਕਾਰ ਸਿੰਘ ਅਤੇ ਸਿਆਮ ਸਿੰਘ ਦੀ ਅਗਵਾਈ ਵਿੱਚ ਪੁਆਧੀ ਅਖਾੜਾ ਲਗਾਇਆ ਗਿਆ। ਅਖਾੜੇ ਦੇ ਮੁਖੀ ਚਰਨ ਸਿੰਘ ਦਿਆਲਪੁਰਾ ਨੇ ਆਖਿਆ ਕਿ ਅਜੋਕੇ ਸਮੇਂ ਦਾ ਨੌਜਵਾਨ ਵਰਗ ਪੁਆਧੀ ਵਿਰਸੇ ਨੂੰ ਲਗਾਤਾਰ ਭੁੱਲਦਾ ਜਾ ਰਿਹਾ ਹੈ ਅਤੇ ਪੁਆਧੀ ਬੋਲਣ ਤੋਂ ਵੀ ਪਾਸਾ ਵੱਟਦਾ ਹੈ। ਇਸ ਮੌਕੇ ਅਖਾੜੇ ਦੌਰਾਨ ਚਰਨ ਸਿੰਘ ਦਿਆਲਪੁਰਾ ਨੇ ਸਰੋਤਿਆਂ ਨੂੰ ਰਾਮ ਚੰਦਰ ਦੇ ਵਿਆਹ ’ਤੇ ਆਪਣਾ ਰਾਗ ਸੁਣਾਇਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਬਲਵੀਰ ਸਿੰਘ, ਬਲਜਿੰਦਰ ਕੌਰ, ਨੰਬਰਦਾਰ ਜਸਵੰਤ ਸਿੰਘ, ਸਾਬਕਾ ਸਮਿਤੀ ਮੈਂਬਰ ਹਰਨੇਕ ਸਿੰਘ, ਧਾਰਾ ਸਿੰਘ ਸੰਜਰਪੁਰ ਅਤੇ ਕਾਲਾ ਖਾਨ ਕਾਮੀਂ ਖੁਰਦ ਸਮੇਤ ਹੋਰਾਂ ਨੇ ਸ਼ਿਰਕਤ ਕੀਤੀ।