ਖੇਤਰੀ ਪ੍ਰਤੀਨਿਧ
ਪਟਿਆਲਾ, 21 ਅਕਤੂਬਰ
ਪੀਡੀਏ ਵੱਲੋਂ ਪਟਿਆਲਾ ਦੀ ਹਦੂਦ ਅੰਦਰ ਪੈਂਦੀਆਂ 107 ਕਲੋਨੀਆਂ ਅਤੇ ਨਾਭਾ ਦੀ ਹਦੂਦ ਅੰਦਰ ਪੈਂਦੀਆਂ 36 ਕਲੋਨੀਆਂ, ਜਿਨ੍ਹਾਂ ਦੇ ਕਲੋਨਾਈਜ਼ਰਾਂ ਵੱਲੋਂ ਸਾਲ 2013 ਵਿਚ ਰੈਗੂਲਰਾਈਜ਼ੇਸ਼ਨ ਲਈ ਅਪਲਾਈ ਕੀਤਾ ਗਿਆ ਸੀ ਪਰ ਦਸਤਾਵੇਜ਼ ਤੇ ਫ਼ੀਸ ਮੁਹੱਈਆ ਕਰਵਾਉਣ ਸਬੰਧੀ ਵਾਰ ਵਾਰ ਨੋਟਿਸ ਦੇਣ ਦੇ ਬਾਵਜੂਦ ਕਲੋਨੀਕਾਰਾਂ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਪੀ.ਡੀ.ਏ. ਨੇ ਇਨ੍ਹਾਂ ਕਲੋਨੀਕਾਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਬੁਲਾਰੇ ਨੇ ਦੱਸਿਆ ਕਿ ਉਕਤ ਕਲੋਨੀਕਾਰਾਂ ਵਿਰੁੱਧ ਬਣਦੀ ਕਾਰਵਾਈ ਆਰੰਭੀ ਜਾ ਰਹੀ ਹੈ।