ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 12 ਅਗਸਤ
ਬਲਾਕ ਭੁਨਰਹੇੜੀ ਦੇ ਪਿੰਡ ਮਹਿਮੂਦਪੁਰ ਰੁੜਕੀ ਵਿੱਚ ਇੱਕ ਅਜਿਹਾ ਪਰਿਵਾਰ ਹੈ ਜੋ ਗਰੀਬੀ ਕਾਰਨ ਛੋਟੇ ਜਿਹੇ ਮਕਾਨ ’ਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ ਪੁੱਤਰ ਲਛਮਣ ਸਿੰਘ ਆਪਣੀ ਪਤਨੀ ਨਾਲ ਪਿੰਡ ਦੇ ਲੋਕਾਂ ਦੇ ਜੂਠੇ ਭਾਂਡੇ ਮਾਂਜ ਕੇ ਅਤੇ ਗੋਹਾ ਸੁੱਟ ਕੇ ਆਪਣਾ ਪੇਟ ਪਾਲ ਰਿਹਾ ਹੈ। ਉਸ ਕੋਲ 8 ਬਾਈ 8 ਫੁੱਟ ਦਾ ਕੱਚਾ ਮਕਾਨ ਹੈ ਜੋ ਜ਼ਮੀਨ ਨਾਲੋਂ ਨੀਵਾਂ ਹੈ। ਇਸ ਕਾਰਨ ਬਾਰਸ਼ ਸਮੇਂ ਉਸ ਮਕਾਨ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਮਕਾਨ ’ਚ ਪਿਆ ਸਾਮਾਨ ਵੀ ਭਿੱਜ ਜਾਂਦਾ ਹੈ। ਬਾਰਸ਼ ਸਮੇਂ ਉਹ ਆਪਣੇ ਕੱਚੇ ਮਕਾਨ ’ਤੇ ਤਿਰਪਾਲ ਪਾ ਕੇ ਗੁਜ਼ਾਰਾ ਕਰਦੇ ਹਨ। ਇਸ ਗਰੀਬ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।