ਦੇਵੀਗੜ੍ ( ਪੱਤਰ ਪ੍ਰੇਰਕ): ਸਨੌਰ ਹਲਕੇ ਵਿੱਚ ਆਮ ਆਦਮੀ ਪਾਰਟੀ ਸਬੰਧਤ ਪਿੰਡ ਰਾਜੂ ਖੇੜੀ ਤੋਂ ਰਾਜੂ, ਹਰਦੀਪ, ਰਾਮੂ, ਸਰਵਣ, ਰਾਜਕੁਮਾਰ, ਸ਼ਾਮ ਸਿੰਘ ਆਦਿ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਜਤਿੰਦਰ ਸਰਪੰਚ, ਲਖੀ ਨੰਬਰਦਾਰ, ਮਨਪ੍ਰੀਤ ਭਲਵਾਨ, ਰੂਪੀ, ਮਨਦੀਪ, ਜੱਸਾ, ਮਾਮੁ ਰਾਮ ਮੌਜੂਦ ਸਨ।