ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 9 ਫਰਵਰੀ
ਸਰਕਾਰੀ ਮਹਿੰਦਰਾ ਕਾਲਜ ਦੇ ਸਾਲਾਨਾ ਮੈਗਜ਼ੀਨ ‘ਮਹਿੰਦਰਾ’ ਸੈਸ਼ਨ 2019-20 ਨੂੰ ਅੱਜ ਰਵਾਇਤੀ ਉਤਸ਼ਾਹ ਨਾਲ ਜਾਰੀ ਕੀਤਾ ਗਿਆ। ਕਾਲਜ ਦੇ ਸਾਬਕਾ ਪਿ੍ਰੰਸੀਪਲ ਅਤੇ ਕਾਲਜ ਅਲੂਮਨੀ ਦੇ ਪ੍ਰਧਾਨ ਪ੍ਰੋ. ਪਰਮਿੰਦਰ ਸਿੰਘ ਸਿੱਧੂ ਨੇ ਰਿਲੀਜ ਕਰਨ ਦੀ ਰਸਮ ਅਦਾ ਕੀਤੀ। ਕਾਲਜ ਪਿ੍ਰੰਸੀਪਲ ਡਾ. ਸਿਮਰਤ ਕੌਰ ਨੇ ਦੱਸਿਆ ਕਿ ਮੈਗਜ਼ੀਨ ਰਾਹੀਂ ਕਾਲਜ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਸੰਦੇਸ਼ ਸਮਾਜ ਅਤੇ ਦੇਸ਼ ਵਿੱਚ ਪ੍ਰਸਾਰਿਤ ਹੁੰਦਾ ਹੈ। ਇਸ ਸਮੇਂ ਮਾਈ ਭਾਗੋ ਬਿ੍ਰਗੇਡ ਦੇ ਮੁੱਖ ਸੰਚਾਲਕ ਅਤੇ ਰਿਟਾਇਰਡ ਪਿ੍ਰੰਸੀਪਲ ਪ੍ਰੋ. ਕੁਲਵੰਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।