ਖੇਤਰੀ ਪ੍ਰਤੀਨਿਧ
ਪਟਿਆਲਾ, 6 ਅਕਤੂਬਰ
ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸ਼ੀਏਸ਼ਨ (ਪੂਟਾ) ਦਾ ਜਨਰਲ ਇਜਲਾਸ ਪੂਟਾ ਦੇ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਹੋਇਆ। ਇਸ ਦੌਰਾਨ ਜਿਥੇ ਕਈ ਮੱਦਾਂ ਅਤੇ ਮੁੱਦਿਆਂ ’ਤੇ ਡੂੰਘੀ ਵਿਚਾਰ ਵਿਚਾਰ ਚਰਚਾ ਕੀਤੀ ਗਈ, ਉਥੇ ਹੀ ਪੂਟਾ ਦੀਆਂ ਅਗਲੀਆਂ ਚੋਣਾਂ ਕਰਵਾਉਣ ਦੀ ਸਿਫਾਰਸ਼ ਵੀ ਕੀਤੀ ਗਈ।
ਸਕੱਤਰ ਇੰਜ. ਸੁਖਜਿੰਦਰ ਸਿੰਘ ਬੁੱਟਰ ਨੇ ਪੂਟਾ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਹਾਊਸ ਵਿਚ ਪੂਟਾ ਇਜਲਾਸ ਵਿਚ ਸ਼ਾਮਲ ਹੋਣ ਦੇ ਇੱਛੁਕ ਕੈਂਪਸ ਤੋਂ ਬਾਹਰਲੇ ਅਧਿਆਪਕਾਂ ਨੂੰ ਆਨ-ਡਿਊਟੀ ਦਾ ਅਧਿਕਾਰ ਦਿਵਾਉਣ ਅਤੇ ਸਰਕਾਰ ਨੂੰ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਗ੍ਰਾਂਟ ਦੇਣ ਲਈ ਜ਼ੋਰ ਪਾਉਣ ਦੇ ਮਤੇ ਵੀ ਪਾਸ ਕੀਤੇ ਗਏ।
ਇਜਲਾਸ ਦੌਰਾਨ ਡਾ. ਨਿਸ਼ਾਨ ਸਿੰਘ ਦਿਓਲ, ਡਾ. ਧਰਮਵੀਰ ਸਿੰਘ, ਡਾ. ਰਜਿੰਦਰਪਾਲ ਬਰਾੜ, ਡਾ. ਪੁਸ਼ਪਿੰਦਰ ਸਿੰਘ, ਡਾ. ਗੁਰਨਾਮ ਸਿੰਘ, ਡਾ. ਗੁਰਮੁਖ ਸਿੰਘ, ਡਾ. ਈਲਾ ਮਿੱਤਰ ਤੇ ਡਾ. ਅਵਨੀਤਪਾਲ ਸਿੰਘ ਆਦਿ ਸਮੇਤ ਕਈ ਹੋਰਾਂ ਨੇ ਵੀ ਸੁਝਾਅ ਦਿੱਤੇ। ਇੱਕ ਮਤੇ ਦੌਰਾਨ ਪੂਟਾ ਦੀਆਂ ਅਗਲੀਆਂ ਚੋਣਾਂ ਕਰਾਉਣ ਦੀ ਸਿਫ਼ਾਰਸ਼ ਵੀ ਕੀਤੀ ਗਈ।