ਖੇਤਰੀ ਪ੍ਰਤੀਨਿਧ
ਪਟਿਆਲਾ, 26 ਅਪਰੈਲ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਇੱਕ ਕੈਦੀ ਵੱਲੋਂ ਜੇਲ ਮੁਲਾਜ਼ਮ (ਵਾਰਡਰ) ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਸ ਵਾਰਡਰ ਦੀ ਪੱਗ ਵੀ ਉਤਰ ਗਈ। ਭਾਵੇਂ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀ ਕੀਤੀ ਗਈ। ਅੱਜ ਦਿਨ ਦਿਹਾੜੇ ਕਿਸੇ ਮਾਮਲੇ ਨੂੰ ਲੈ ਕੇ ਡਿਊਟੀ ’ਤੇ ਤਾਇਨਾਤ ਵਾਰਡਰ ਤੇ ਇਸ ਕੈਦੀ ਦਰਮਿਆਨ ਬਹਿਸ ਹੋ ਗਈ। ਇਸ ਤੋਂ ਬਾਅਦ ਕੈਦੀ ਨੇ ਵਾਰਡਡ ਦੀ ਕਥਿਤ ਕੁੱਟਮਾਰ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਇਸ ਦੌਰਾਨ ਇਸ ਮੁਲਾਜ਼ਮ ਦੀ ਪੱਗ ਵੀ ਉਤਰ ਗਈ।