ਪੱਤਰ ਪ੍ਰੇਰਕ
ਪਾਤੜਾਂ, 10 ਫ਼ਰਵਰੀ
ਚੋਣਾਂ ਦੌਰਾਨ ਹਲਕਾ ਸ਼ੁਤਰਾਣਾ ਤੋਂ ਕਿਸਮਤ ਅਜ਼ਮਾ ਰਹੇ 9 ਉਮੀਦਵਾਰਾਂ ਵਿੱਚੋਂ ਕਿਸੇ ਦੇ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਨਹੀਂ । ਚੋਣ ਲੜਨ ਵਾਲੇ ਉਮੀਦਵਾਰਾਂ ਵਿੱਚ ਸ਼੍ਰੋਮਣੀ ਅਕਾਲੀ-ਬਸਪਾ ਤੋਂ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ , ਕਾਂਗਰਸ ਤੋਂ ਸਾਬਕਾ ਡਿਪਟੀ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਦਰਬਾਰਾ ਸਿੰਘ ਬਨਵਾਲਾ, ਆਮ ਆਦਮੀ ਪਾਰਟੀ ਤੋਂ ਕੁਲਵੰਤ ਸਿੰਘ ਬਾਜ਼ੀਗਰ, ਸੰਯੁਕਤ ਸਮਾਜ ਮੋਰਚਾ ਤੋਂ ਐਕਸਾਈਜ਼ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਕਮਿਸ਼ਨਰ ਅਮਰਜੀਤ ਸਿੰਘ ਘੱਗਾ, ਅਤੇ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਗੱਠਜੋੜ ਵੱਲੋਂ ਨਰਾਇਣ ਸਿੰਘ ਨਰਸੋਤ ਸਮਾਜਵਾਦੀ ਪਾਰਟੀ ਤੋਂ ਸੁਖਵਿੰਦਰ ਸਿੰਘ ਅਕਾਲੀ ਦਲ (ਅੰਮ੍ਰਿਤਸਰ) ਤੋਂ ਗੁਰਜੀਤ ਸਿੰਘ ਲਦਾਲ ਸਮੇਤ ਦੋ ਆਜ਼ਾਦ ਉਮੀਦਵਾਰ ਗੁਰਧਿਆਨ ਸਿੰਘ ਅਤੇ ਨਰਿੰਦਰ ਸਿੰਘ ਬਾਕਸਰ ਸ਼ਾਮਲ ਹਨ। ਸਿਆਸੀ ਪਾਰਟੀਆਂ ਵੱਲੋਂ ਚੋਣ ਲੜਦੇ ਸੱਤਾਂ ਉਮੀਦਵਾਰਾਂ ਵਿੱਚੋਂ ਛੇ ਨੇ ਸਿਆਸਤ ਵਿੱਚ ਨਵਾਂ ਪੈਰ ਰੱਖਿਆ ਹੈ ਜਦੋਂ ਕਿ ਬੀਬੀ ਲੂੰਬਾ ਤੀਸਰੀ ਚੋਣ ਲੜ ਰਹੀ ਹੈ। ਹਲਕਾ ਸ਼ੁਤਰਾਣਾ ਦੀ ਖੁਸ਼ਕਿਸਮਤੀ ਹੈ ਕਿ ਇੱਥੋਂ ਚੋਣ ਲੜਨ ਵਾਲੇ ਕਿਸੇ ਵੀ ਵਿਅਕਤੀ ਉੱਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।