ਪਟਿਆਲਾ: ਪੰਜਾਬੀ ਯੂਨੀਵਰਸਿਟੀ ਵੱਲੋਂ ਅੱਜ ਮੌਸਮ ਵਿਗਿਆਨ ਵਿਭਾਗ ਨਵੀਂ ਦਿੱਲੀ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵੱਲੋਂ ਕਰਵਾਏ ਗਏ ਇਸ ਇਕਰਾਰਨਾਮੇ ਉੱਤੇ ਦਸਤਖ਼ਤ ਕਰਨ ਲਈ ਭਾਰਤ ਸਰਕਾਰ ਦੇ ‘ਭਾਰਤ ਦਾ ਸਾਈਕਲੋਨ ਮੈਨ’ ਦੇ ਵਿਭਾਗ ਤੋਂ ਡਾਇਰੈਕਟਰ ਜਨਰਲ ਡਾ. ਮ੍ਰਿਤੰਜਯ ਮਹਾਪਾਤਰਾ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਇਕਰਾਰਨਾਮੇ ਉੱਤੇ ਦਸਤਖ਼ਤ ਕੀਤੇ। ਇਸ ਮੌਕੇ ਐਫ ਐਂਡ ਡੀ.ਜੀ.ਐੱਮ. ਨਵੀਂ ਦਿੱਲੀ ਵੱਲੋਂ ਕੇ.ਸੀ. ਸਾਈਕ੍ਰਿਸ਼ਨਨ ਵੀ ਪਹੁੰਚੇ ਹੋਏ ਸਨ, ਜੋ ਕਿ ਮੌਸਮ ਵਿਗਿਆਨ ਵਿਭਾਗ ਵਿੱਚ ਸੀਨੀਅਰ ਵਿਗਿਆਨੀ ਹਨ। ਉਪ ਕੁਲਪਤੀ ਨੇ ਕਿਹਾ ਕਿ ਇਹ ਇਕਰਾਰਨਾਮਾ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਵਾਯੂਮੰਡਲ ਵਿਗਿਆਨ ਦੀ ਵਿਹਾਰਕ ਪੱਧਰ ਦੀ ਖੋਜ ਵਿੱਚ ਕੰਮ ਕਰਨ ਲਈ ਇੱਕ ਵਿਲੱਖਣ ਪਲੈਟਫਾਰਮ ਪ੍ਰਦਾਨ ਕਰੇਗਾ। -ਖੇਤਰੀ ਪ੍ਰਤੀਨਿਧ