ਖੇਤਰੀ ਪ੍ਰਤੀਨਿਧ
ਪਟਿਆਲਾ 21 ਜੁਲਾਈ
ਸਰਕਾਰੀ ਕਾਲਜਾਂ ਦੇ ਚੌਥਾ ਦਰਜਾ ਤੇ ਕੱਚੇ ਕਰਮੀਆਂ ਦੀਆਂ ਮੰਗਾਂ ਸਬੰਧੀ ਕਲਾਸ ਫੋਰਥ ਗੋਰਮਿੰਟ ਐਂਪਲਾਈਜ਼ ਯੂਨੀਅਨ ਦਾ ਵਫ਼ਦ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਸਿੱਖਿਆ ਵਿਭਾਗ (ਕਾਲਜਾਂ) ਦੇ ਡਾਇਰੈਕਟਰ ਰਾਜੀਵ ਕੁਮਾਰ ਗੁਪਤਾ ਨੂੰ ਮਿਲਿਆ। ਇਸ ਮੌਕੇ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਕੱਚੇ ਕਰਮੀਆਂ ਨੂੰ ਘੱਟੋ ਘੱਟ ਉਜਰਤਾਂ ਦੇਣ, ਕੁਸ਼ਲ ਤੇ ਅਤਿ-ਕੁਸ਼ਲ ਨੂੰ ਵੱਧ ਉਜਰਤਾਂ ਦੇਣ, ਕੱਚੇ ਕਰਮੀਆਂ ਨੂੰ ਪੱਕਾ ਕਰਨ, ਚੌਥਾ ਦਰਜਾ ਤੇ ਹੋਰ ਕੱਚੇ ਕਰਮੀਆਂ ਨੂੰ ਤਿਉਹਾਰੀ ਛੁੱਟੀਆਂ ਸਰਕਾਰੀ ਕੈਲੰਡਰ ਮੁਤਾਬਕ ਮਿਲਣ, ਪੱਕੇ ਅਤੇ ਕੱਚੇ ਕਰਮੀਆਂ ਦੀਆਂ ਸੀਨੀਆਰਤਾ ਸੂਚੀਆਂ ਬਣਾਉਣ, ਕੱਚੇ ਕਰਮੀਆਂ ਦੀਆਂ ਬਰੇਕਾਂ ਪਾਉਣ ਦੀ ਪ੍ਰਥਾ ਖਤਮ ਕਰਨ, ਗਰਮ ਅਤੇ ਠੰਢੀਆਂ ਵਰਦੀਆਂ ਦੇਣ, ਸੀਨੀਆਰਤਾ ਅਤੇ ਕੰਮ ਦੇ ਤਜਰਬੇ ਨੂੰ ਵੇਖਦੇ ਹੋਏ ਲੈਬ ਅਟੈਡੈਂਟ ਆਦਿ ਅਸਾਮੀਆਂ, ਜਿਸ ਵਿਚ ਕਲਰਕ ਲਈ ਤਰੱਕੀ ਵੀ ਸ਼ਾਮਲ ਹੋਵੇ, ਸਾਰੇ ਕੱਚੇ ਕਰਮੀਆਂ ਨੂੰ ਪੱਕਾ ਕਰਨ ਲਈ ਸਰਕਾਰ ਪਾਸੋਂ ਵਿਸੇਸ਼ ਪ੍ਰਵਾਨਗੀ ਲੈਣ ਦਾ ਭਰੋਸਾ ਦਿਵਾਇਆ ਗਿਆ।