ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਸਤੰਬਰ
ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਹਾਸਲ ਕਰਨ ਕਰਨ ਮਗਰੋਂ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਦੌਰਾ ਕੀਤਾ। ਉਹ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਅਤੇ ਸ਼ਹਿਰ ਦੇ ਧਾਰਮਿਕ ਸਥਾਨ ਮਾਈ ਡੇਰਾ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਹਾਸਲ ਕੀਤਾ। ਟਿਕਟ ਪ੍ਰਾਪਤੀ ਮਗਰੋਂ ਪਹਿਲੀ ਵਾਰ ਹਲਕੇ ਵਿੱਚ ਆਉਣ ’ਤੇ ਅਕਾਲੀ ਬਸਪਾ ਗੱਠਜੋੜ ਦੇ ਵਰਕਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ ਦੀ ਅਗਵਾਈ ਵਿੱਚ ਬੀਬੀ ਲੂੰਬਾ ਦਾ ਸਨਮਾਨ ਕੀਤਾ। ਸ੍ਰੀ ਹਰਿਆਊ ਨੇ ਕਿਹਾ ਕਿ ਅਕਾਲੀ ਹਾਈ ਕਮਾਂਡ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਬੀਬੀ ਲੂੰਬਾ ਨੂੰ ਫਿਰ ਤੋਂ ਟਿਕਟ ਦੇ ਕੇ ਨਿਵਾਜਿਆ ਹੈ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸਿੰਘ ਮਾਹਲ, ਅਜਾਇਬ ਸਿੰਘ ਮੱਲ੍ਹੀ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਨਰਿੰਦਰ ਸਿੰਘ ਸੰਧੂ, ਗੁਰਦੀਪ ਸਿੰਘ ਡਰੋਲੀ, ਜਨਤਕ ਹਰਿਆਊ, ਨੰਬਰਦਾਰ ਸਾਧੂ ਸਿੰਘ, ਗੁਰਦੀਪ ਸਿੰਘ ਖਾਂਗ, ਗੁਰਬਚਨ ਸਿੰਘ ਮੌਲਵੀਵਾਲਾ, ਜੋਗਿੰਦਰ ਸਿੰਘ ਬਾਵਾ ਅਤੇ ਫਕੀਰ ਚੰਦ ਗੋਇਲ ਹਾਜ਼ਰ ਸਨ।