ਖੇਤਰੀ ਪ੍ਰਤੀਨਿਧ
ਪਟਿਆਲਾ, 30 ਅਕਤੂਬਰ
ਜਨ ਹਿੱਤ ਸਮਿਤੀ ਪਟਿਆਲਾ ਵੱਲੋਂ ਪ੍ਰਧਾਨ ਐੱਸਕੇ ਗੌਤਮ ਅਤੇ ਜਨਰਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਾਫ ਮੈਰਾਥਨ ਦੌੜ ਕਰਵਾਈ ਗਈ। ਇਸ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ ਏਡੀਸੀ ਗੁਰਪ੍ਰੀਤ ਥਿੰਦ ਨੇ ਰਵਾਨਾ ਕੀਤਾ। ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ ਨੇ ਕੀਤੀ। ਉਦਘਾਟਨ ਤਜਿੰਦਰ ਸਿੰਘ ਤੂਰ ਅਤੇ ਸਿਆਸੀ ਆਗੂ ਬਨੀ ਚਹਿਲ ਨੇ ਕੀਤਾ। ਇਸ ਮੌਕੇ ਆਈਐੱਮਏ ਤੋਂ ਡਾਕਟਰ ਭਗਵੰਤ ਸਿੰਘ, ਡਾਕਟਰ ਹਰਸਿਮਰਤ ਸਿੰਘ ਤੁਲੀ, ਆਈਡੀਏ ਤੋਂ ਡਾਕਟਰ ਖਰਬੰਦਾ, ਡਾਕਟਰ ਸੁਧੀਰ ਵਰਮਾ, ਰਿਟਾਇਰ ਐੱਸਪੀ ਮਨਜੀਤ ਬਰਾੜ, ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਸਾਂਝ ਕੇਂਦਰ ਪਟਿਆਲਾ ਦੇ ਇੰਚਾਰਜ ਐੱਸਆਈ ਝਿਰਮਲ ਸਿੰਘ ਵੀ ਹਾਜ਼ਰ ਸਨ। ਇਸ ਸਾਲ ਨੌਵੀਂ ਹਾਫ ਨਸ਼ਿਆਂ ਵਿਰੁੱਧ, ਸਵੱਛ ਭਾਰਤ ਅਭਿਆਨ, ਵਾਤਾਵਰਨ ਸ਼ੁੱਧਤਾ, ਪਲਾਸਟਿਕ ਮੁਕਤ ਭਾਰਤ, ਬੇਟੀ ਬਚਾਓ ਬੇਟੀ ਪੜ੍ਹਾਓ ਥੀਮ ਹੇਠ 21 ਕਿਲੋਮੀਟਰ, 10 ਕਿਲੋਮੀਟਰ, 5 ਕਿਲੋਮੀਟਰ ਅਤੇ 2 ਕਿਲੋਮੀਟਰ ਕਰਵਾਈ ਗਈ।