ਸੱਤ ਦਹਾਕੇ ਪੁਰਾਣੇ ਪਿੱਪਲ ਵੱਢਣ ਦਾ ਦੋਸ਼

ਰਾਜਿੰਦਰਾ ਝੀਲ ਸੁੰਦਰੀਕਰਨ

ਸੱਤ ਦਹਾਕੇ ਪੁਰਾਣੇ ਪਿੱਪਲ ਵੱਢਣ ਦਾ ਦੋਸ਼

‘ਆਪ’ ਆਗੂ ਝੀਲ ’ਚੋਂ ਵੱਢੇ ਗਏ ਰੁੱਖਾਂ ਦੇ ਮੁੱਢ ਦਿਖਾਉਂਦੇ ਹੋਏ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਜੁਲਾਈ 

ਪਟਿਆਲਾ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਰਾਜਿੰਦਰਾ ਝੀਲ ਦੇ ਚੱਲ ਰਹੇ ਨਵੀਨੀਕਰਨ ਦੇ ਕੰਮ ਵਿੱਚ ਝੀਲ ’ਚੋਂ ਵੱਡੀ ਗਿਣਤੀ ਵਿੱਚ ਦਰਖਤਾਂ ਨੂੰ ਕੱਟਿਆ ਗਿਆ ਹੈ, ਜਿਸ ਵਿੱਚ 70 ਸਾਲ ਪੁਰਾਣੇ ਕਈ ਪਿੱਪਲ ਦੇ ਦਰੱਖਤ ਵੀ ਕੱਟੇ ਗਏ ਹਨ। ਇਨ੍ਹਾਂ ਰੁੱਖਾਂ ’ਤੇ ਜੰਗਲਾਤ ਵਿਭਾਗ ਦੇ ਨੰਬਰ ਵੀ ਲੱਗੇ ਸਨ ਅਤੇ ਨਾਲ ਹੀ ਝੀਲ ਵਿੱਚੋਂ ਕਾਫ਼ੀ ਮਾਤਰਾ ਵਿੱਚ ਮਿੱਟੀ ਨੂੰ ਕੱਢ ਕੇ ਖ਼ੁਰਦ ਬੁਰਦ ਕੀਤਾ ਗਿਆ ਹੈ।

‘ਆਪ’ ਦੇ ਮੀਡੀਆ ਇੰਚਾਰਜ ਸੰਦੀਪ ਬੰਧੂ ਤੇ ਹੋਰ ਆਗੂਆਂ ਨੇ  ਦੱਸਿਆ ਕਿ ਰਾਜਿੰਦਰਾ ਝੀਲ ਦੇ ਨਵੀਨੀਕਰਨ ਦਾ ਕੰਮ ਨਗਰ ਨਿਗਮ ਪਟਿਆਲਾ ਅਤੇ ਪੀਡਬਲਿਊਡੀ ਵੱਲੋਂ ਚੱਲ ਰਿਹਾ ਹੈ। ਅੱਜ ਪਾਰਟੀ ਦੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਬਿਜਲੀ ਅੰਦੋਲਨ ਕੁੰਦਨ ਗੋਗੀਆ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਉਪ-ਪ੍ਰਧਾਨ ਸੰਨ੍ਹੀ ਪਟਿਆਲਾ ਆਦਿ ਨੇ ਝੀਲ ’ਤੇ ਪੁੱਜ ਕੇ ਗਿਲਾ ਕੀਤਾ ਕਿ ਕੱਟੇ ਗਏ ਦਰੱਖਤਾਂ ਵਿੱਚ ਕਾਫ਼ੀ ਗਿਣਤੀ ਵਿੱਚ ਪਿੱਪਲ ਦੇ ਦਰੱਖਤ ਵੀ ਹਨ। ਕੁਝ ਪਿੱਪਲ ਦੇ ਦਰੱਖਤ ਲੱਗਪਗ 70 ਸਾਲ ਪੁਰਾਣੇ ਸਨ। 

 ਸੰਦੀਪ ਬੰਧੂ ਨੇ ਕਿਹਾ ਕਿ ਇਹ ਦਰੱਖ਼ਤ ਝੀਲ ਵਿੱਚ ਬਿਲਕੁਲ ਇਕ ਪਾਸੇ ਸਨ, ਜਿਨ੍ਹਾਂ ਨੂੰ ਵੱਢਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਇੱਥੇ ਕਾਲੀ ਮਾਤਾ ਮੰਦਿਰ ਵਿੱਚ ਆਉਂਦੇ ਸ਼ਰਧਾਲੂ ਵੀ ਇਨ੍ਹਾਂ ਪਿੱਪਲਾਂ ਦੀ ਪੂਜਾ ਕਰਦੇ ਸਨ। ਇਸ ਨਾਲ ਉਨ੍ਹਾਂ ਦੇ ਮਨਾਂ ਨੂੰ ਵੀ ਠੇਸ ਪੁੱਜੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰੱਖ਼ਤ ਵੱਢਣ ਅਤੇ ਝੀਲ ਵਿੱਚੋਂ ਮਿੱਟੀ ਖ਼ੁਰਦ ਬੁਰਦ ਕਰਨ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਹਿੰਦੂ ਸਮਾਜ ਨੂੰ ਨਾਲ ਲੈ ਕੇ ਸੰਘਰਸ਼ ਕਰੇਗੀ।  

ਝੀਲ ਵਿਚਲੇ ਰੁੱਖ ਕਾਰਪੋਰੇਸ਼ਨ ਦੇ ਸਨ: ਡੀਐੱਫਓ

ਡੀਐੱਫਓ ਹਰਭਜਨ ਸਿੰਘ ਨੇ ਕਿਹਾ ਕਿ ਬਾਹਰਲੇ ਰੁੱਖ ਸਾਡੇ ਸਨ ਪਰ ਝੀਲ ਦੇ ਅੰਦਰ ਕਾਰਪੋਰੇਸ਼ਨ ਦੇ ਹਨ। ਸੁੱਕੇ ਰੁੱਖ ਵਿਭਾਗ ਨੇ ਕਟਵਾਏ ਹਨ ਪਰ ਜੋ ਅੰਦਰਲੇ ਰੁੱਖ ਹਨ ਉਨ੍ਹਾਂ ਬਾਰੇ ਕਾਰਪੋਰੇਸ਼ਨ ਵਾਲੇ ਜਾਣਦੇ ਹਨ। ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਜੇਕਰ ਕਿਤੇ ਕੁਝ ਗ਼ਲਤ ਹੋਇਆ ਹੈ ਤਾਂ ਉਸ ਦੀ ਪੜਤਾਲ ਕੀਤੀ ਜਾਵੇਗੀ।    

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All