ਖੇਤਰੀ ਪ੍ਰਤੀਨਿਧ
ਪਟਿਆਲਾ, 1 ਫਰਵਰੀ
ਥਾਣਾ ਸ਼ੰਭੂ ਦੇ ਪਿੰਡ ਮੋਹੀ ਕਲਾਂ ਵਿੱਚ ਕਿਰਪਾਨ ਨਾਲ ਹਮਲਾ ਕਰਕੇ ਆਪਣੀ ਮਤਰੇਈ ਮਾਂ ਦਾ ਕਤਲ ਕਰਨ ਦੇ ਦੋਸ਼ ਹੇਠ ਮੁਲਜ਼ਮ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ।
ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮ ਨੇ 26 ਜਨਵਰੀ ਨੂੰ ਕਿਰਪਾਨ ਨਾਲ਼ ਵਾਰ ਕਰਦਿਆਂ, ਆਪਣੀ ਮਤਰੇਈ ਮਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਿਸ ਦੀ 28 ਜਨਵਰੀ ਨੂੰ ਇਲਾਜ ਦੌਰਾਨ ਪੀਜੀਆਈ ਵਿੱਚ ਮੌਤ ਹੋ ਗਈ ਸੀ। ਇਸ ਸਬੰਧੀ ਮੁਲਜ਼ਮ ਹਰਜੀਤ ਸਿੰਘ ਖਿਲਾਫ ਥਾਣਾ ਸ਼ੰਭੂ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਘਟਨਾ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਪ੍ਰੰਤੂ ਅੱਜ ਸ਼ੰਭੂ ਦੀ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।