ਪਟਿਆਲਾ (ਖੇਤਰੀ ਪ੍ਰਤੀਨਿਧ): ‘ਆਪ’ ਸਰਕਾਰ ਵੱਲੋਂ ਸੇਵਾ ਕੇਂਦਰਾਂ ਨੂੰ ‘ਮੁਹੱਲਾ ਕਲੀਨਿਕਾਂ’ ’ਚ ਤਬਦੀਲ ਕਰਨ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਂਜ ਇਸ ਸਬੰਧੀ ਹਾਲ ਦੀ ਘੜੀ ਬੰਦ ਪਏ ਸੇਵਾ ਕੇਂਦਰਾਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਕੋਲ਼ੋਂ ਬੰਦ ਪਏ ਸੇਵਾ ਕੇਂਦਰਾਂ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ। ਅੱਜ ਹੀ ਜਾਰੀ ਕੀਤੇ ਪੱਤਰ ਦੌਰਾਨ ਅੱਜ ਹੀ ਰਿਪੋਰਟ ਦੇਣ ਦੀ ਤਕੀਦ ਕੀਤੀ ਗਈ। ਪਟਿਆਲਾ ’ਚ ਇਸ ਵਕਤ 102 ਸੇਵਾ ਕੇਂਦਰ ਬੰਦ ਪਏ ਹਨ।