ਨਿੱਜੀ ਪੱੱਤਰ ਪ੍ਰੇਰਕ
ਰਾਜਪੁਰਾ, 13 ਅਕਤੂਬਰ
ਇੱਥੋਂ ਦੇ ਵਸਨੀਕ ਨੌਜਵਾਨ ਅਭਿਸ਼ੇਕ ਚੌਹਾਨ (ਗਰਾਸ ਆਰਟਿਸਟ) ਵੱਲੋਂ ਸਾਲ 2019 ਦੌਰਾਨ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿਚ ਆਪਣੇ ਨਾਂ ਦਰਜ ਕਰਵਾਇਆ ਰਿਕਾਰਡ ਅੱਜ ਵੀ ਕਾਇਮ ਹੈ। ਇਹ ਜਾਣਕਾਰੀ ਹਾਲ ਹੀ ਵਿੱਚ ਲਿਮਕਾ ਬੁੱਕ ਵੱਲੋਂ 2020 ਤੋਂ 2022 ਤੱਕ ਛਪੇ ਐਡੀਸ਼ਨ ਵਿਚ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਚੌਹਾਨ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਸੁੱਕੇ ਘਾਹ ਤੋਂ ਭਾਰਤ ਦਾ ਰਾਸ਼ਟਰੀ ਪੰਛੀ ਮੋਰ ਬਣਾਇਆ ਸੀ। ਅਭਿਸ਼ੇਕ ਦੇਸ਼ ਦਾ ਪਹਿਲਾ ਇਵੇਂ ਦਾ ਕਲਾਕਾਰ ਹੈ ਜੋ ਅੱਖਾਂ ਤੇ ਪੱਟੀ ਬੰਨ੍ਹ ਕੇ ਘਾਹ ਤੋਂ ਕਲਾਕ੍ਰਿਤੀਆਂ ਬਣਾ ਰਿਹਾ ਹੈ।