ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਅਗਸਤ
ਇੱਥੇ ਅੱਜ ਆਮ ਆਦਮੀ ਪਾਰਟੀ ਵਿਚ ਇੱਥੇ ਦੀ ਮੁਸਲਮਾਨ ਕਲੋਨੀ ਵਿਚੋਂ ਮੁਸਲਮਾਨ ਭਾਈਚਾਰੇ (ਘੱਟ ਗਿਣਤੀਆਂ) ਵਿੱਚੋਂ 50 ਦੇ ਕਰੀਬ ਪਰਿਵਾਰਾਂ ਨੇ ਸ਼ਮੂਲੀਅਤ ਕਰਦਿਆਂ ਪਾਰਟੀ ਦੀਆਂ ਨੀਤੀਆਂ ’ਤੇ ਵਿਸ਼ਵਾਸ ਪ੍ਰਗਟਾਇਆ। ਪ੍ਰਿ. ਜੇਪੀ ਸਿੰਘ ਨੇ ਮੁਸਲਿਮ ਕਾਲੋਨੀ ਵਿਚ ਪੁੱਜ ਕੇ ‘ਸੰਵਾਦ’ ਪ੍ਰੋਗਰਾਮ ਤਹਿਤ ਪਾਰਟੀ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਾਂਗਰਸੀਆਂ ਨੂੰ ਨਿੱਜੀ ਲੜਾਈਆਂ ਛੱਡ ਕੇ ਪਟਿਆਲਾ ਦਾ ਭਲਾ ਸੋਚਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਆਗੂ ਨਦੀਮ ਖਾਂ ਦਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਸ਼ਹਿਰੀ ਨੇ ਧੰਨਵਾਦ ਕੀਤਾ। ਇਸ ਮੌਕੇ ਸਲੀਮ ਖ਼ਾਨ, ਜਾਵੇਦ ਖ਼ਾਨ, ਫੈਜ਼ਲ ਖ਼ਾਨ, ਜਾਹਿਦ ਖ਼ਾਨ, ਭੂਰਾ ਖ਼ਾਨ, ਨਾਈਮ ਖ਼ਾਨ, ਸਲੀਮ ਖ਼ਾਨ, ਮੁਹੰਮਦ ਖਾਲਿਦ, ਵਸੀਮ ਖ਼ਾਨ, ਅਖ਼ਤਰ ਹੁਸੈਨ, ਅਨਵਰ ਖ਼ਾਨ, ਸ਼ੋਅਹਬ ਅਖ਼ਤਰ, ਸ਼ਾਹਿਦ ਖ਼ਾਨ, ਮੁਹੰਮਦ ਅਕਰਮ, ਕਾਲਬਿ ਖ਼ਾਨ, ਮੁਹੰਮਦ ਇਸ਼ਾਕ, ਨਸੀਮ ਖ਼ਾਨ, ਮੁਹੰਮਦ ਨਸੀਮ, ਇਸਲਾਮ ਖ਼ਾਨ, ਮੁਹੰਮਦ ਅਲੀ, ਸ਼ੇਰ ਖ਼ਾਨ, ਮੁਹੰਮਦ ਕੁਰੈਸ਼ੀ ਜਮੀਲ ਖ਼ਾਨ ਪਾਰਟੀ ਵਿੱਚ ਸ਼ਾਮਲ ਦਾ ਐਲਾਨ ਕੀਤਾ।