ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਮਾਰਚ
ਆਮ ਆਦਮੀ ਪਾਰਟੀ (‘ਆਪ’) ਨੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਅੱਠ ਹਲਕਿਆਂ ’ਤੇ ਕਬਜ਼ਾ ਕਰਦਿਆਂ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਜਦਕਿ ਰਵਾਇਤੀ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਦਾ ਖਾਤਾ ਵੀ ਨਾ ਖੁੱਲ੍ਹ ਸਕਿਆ। ਪਟਿਆਲਾ ਸ਼ਹਿਰੀ ਹਲਕੇ ਤੋਂ ਅਜੀਤਪਾਲ ਸਿੰਘ ਕੋਹਲੀ ਵਿਧਾਇਕ ਬਣੇ ਹਨ। ਉਨ੍ਹਾਂ ਨੇ 48104 ਵੋਟਾਂ ਲੈ ਕੇ ਪੀਐੱਲਸੀ ਦੇ ਕੈਪਟਨ ਅਮਰਿੰਦਰ ਸਿੰਘ ਨੂੰ 19873 ਵੋਟਾਂ ਨਾਲ ਹਰਾਇਆ ਹੈ। ਇੱਥੇ ਅਮਰਿੰਦਰ ਸਿੰਘ ਨੂੰ 28,231, ਅਕਾਲੀ ਉਮੀਦਵਾਰ ਹਰਪਾਲ ਜੁਨੇਜਾ ਨੂੰ 11,825, ਕਾਂਗਰਸ ਦੇ ਵਿਸ਼ਨੂੰ ਸ਼ਰਮਾ ਨੂੰ 9871 ਵੋਟਾਂ ਮਿਲੀਆਂ। ਬਾਕੀ ਵੋਟਾਂ ਹੋਰਨਾ ਉਮੀਦਵਾਰਾਂ ’ਚ ਵੰਡੀਆਂ ਗਈਆਂ। ਪਟਿਆਲਾ ਦਿਹਾਤੀ ਤੋਂ ਆਪਾ ਦੇ ਡਾ. ਬਲਬੀਰ ਸਿੰਘ ਨੇ 77155 ਵੋਟਾਂ ਪ੍ਰਾਪਤ ਕਰਕੇ 53474 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਇਸ ਹਲਕੇ ’ਚ ਕਾਂਗਰਸ ਦੇ ਮੋਹਿਤ ਮਹਿੰਦਰਾ ਨੂੰ 23681, ਅਕਾਲੀ ਦਲ (ਬ) ਦੇ ਬਿੱਟੂ ਚੱਠਾ ਨੂੰ 19996, ਮਾਨ ਦਲ ਦੇ ਪ੍ਰੋ. ਮੋਹਿੰਦਰ ਪਾਲ ਸਿੰਘ ਨੂੰ 5404 ਵੋਟਾਂ, ਪੰਜਾਬ ਲੋਕ ਕਾਂਗਰਸ ਦੇ ਸੰਜੀਵ ਬਿੱਟੂ ਨੂੰ 11887 ਵੋਟਾਂ ਪਈਆਂ। ਹਲਕਾ ਸਨੌਰ ਦੇ ਵਿਧਾਇਕ ਬਣੇ ਹਰਮੀਤ ਸਿੰਘ ਪਠਾਣਮਾਜਰਾ ਨੇ 83,893, ਅਕਾਲੀ ਦਲ ਦੇ ਹਰਿੰਦਰਪਾਲ ਚੰਦੂਮਾਜਰਾ ਨੂੰ 34,771, ਕਾਂਗਰਸ ਦੇ ਹੈਰੀਮਾਨ ਨੇ 25,408 ਅਤੇ ਪੰਜਾਬ ਲੋਕ ਕਾਂਗਰਸ ਦੇ ਬਿਕਰਮ ਚਹਿਲ ਨੇ 9223, ਮਾਨ ਦਲ ਦੇ ਵਿਕਰਮਜੀਤ ਸਿੰਘ ਨੂੰ 4935 ਜੈ ਜਵਾਨ ਜੈ ਕਿਸਾਨ ਪਾਰਟੀ ਦੇ ਨਵਜੋਤ ਸਿੰਘ ਨੂੰ 983, ਸੰਯੁਕਤ ਸਮਾਜ ਮੋਰਚੇ ਦੇ ਬੂਟਾ ਸਿੰਘ ਸ਼ਾਦੀਪੁਰ ਨੂੰ 1620 ਵੋਟਾਂ ਮਿਲੀਆਂ।
ਰਾਜਪੁਰਾ ਹਲਕੇ ਤੋਂ ਨੀਨਾ ਮਿੱਤਲ ਵਿਧਾਇਕ ਬਣੇ ਹਨ ਜਿਨ੍ਹਾਂ ਨੇ 54834 ਵੋਟਾਂ ਪ੍ਰਾਪਤ ਕਰਕੇ ਤੇ 22493 ਵੋਟਾਂ ਪ੍ਰਾਪਤ ਕਰਕੇ ਭਾਜਪਾ ਦੇ ਜਗਦੀਸ਼ ਕੁਮਾਰ ਜੱਗਾ ਨੂੰ 22493 ਵੋਟਾਂ ’ਤੇ ਹਰਾਇਆ। ਇੱਥੋਂ ਜਗਦੀਸ਼ ਜੱਗਾ ਨੂੰ 32,341, ਕਾਂਗਰਸ ਦੇ ਹਰਦਿਆਲ ਕੰਬੋਜ ਨੂੰ 28,589, ਅਕਾਲੀ ਦਲ (ਬ) ਦੇ ਚਰਨਜੀਤ ਬਰਾੜ ਨੂੰ 15006, ਮਾਨ ਦਲ ਦੇ ਜਗਜੀਤ ਸਿੰਘ ਨੂੰ 3344 ਵੋਟਾਂ, ਲੋਕ ਇਨਸਾਫ਼ ਪਾਰਟੀ ਦੇ ਅਵਤਾਰ ਸਿੰਘ ਹਰਪਾਲਪੁਰ ਨੂੰ 247 ਵੋਟਾਂ ਪ੍ਰਾਪਤ ਹੋਈਆਂ। ਸਮਾਣਾ ਤੋਂ ‘ਆਪ’ ਦੇ ਚੇਤੰਨ ਸਿੰਘ ਜੌੜੇਮਾਜਰਾ ਨੇ 74375 ਵੋਟਾਂ ਪ੍ਰਾਪਤ ਕਰਕੇ ਅਤੇ 39713 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ। ਬਾਕੀਆਂ ਵਿਚੋਂ ਅਕਾਲੀ ਦਲ (ਬ) ਦੇ ਸੁਰਜੀਤ ਸਿੰਘ ਰੱਖੜਾ ਨੂੰ 34662, ਕਾਂਗਰਸ ਦੇ ਰਾਜਿੰਦਰ ਸਿੰਘ ਨੂੰ 23576,ਪੰਜਾਬ ਲੋਕ ਕਾਂਗਰਸ ਦੇ ਸੁਰਿੰਦਰ ਖੇੜਕੀ ਨੂੰ 5084, ਮਾਨ ਦਲ ਦੇ ਹਰਦੀਪ ਸਿੰਘ ਨੂੰ 3833 , ਸੰਯੁਕਤ ਸੰਘਰਸ਼ ਪਾਰਟੀ ਦੇ ਰਛਪਾਲ ਸਿੰਘ ਜੌੜੇਮਾਜਰਾ ਨੂੰ 1484, ਸਮਾਜਵਾਦੀ ਪਾਰਟੀ ਅਜਾਇਬ ਸਿੰਘ ਬਠੋਈ ਨੂੰ 409 ਵੋਟਾਂ ਅਤੇ ਪੰਜਾਬ ਕਿਸਾਨ ਦਲ ਦੇ ਜਗਨਦੀਪ ਕੌਰ ਨੂੰ 374 ਵੋਟਾਂ ਮਿਲੀਆਂ। ਨਾਭਾ ਤੋਂ ਆਪ ਦੇ ਗੁਰਦੇਵ ਸਿੰਘ ਦੇਵ ਮਾਨ 52371 ਵੋਟਾਂ ਦੇ ਫਰਕ ਨਾਲ਼ ਚੋਣ ਜਿੱਤ ਕੇ ਵਿਧਾਇਕ ਚੁਣੇ ਗਏ ਹਨ। ਦੇਵ ਮਾਨ ਨੂੰ 82053, ਅਕਾਲੀ ਦਲ ਦੇ ਕਬੀਰ ਦਾਸ ਨੂੰ 29453, ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਨੂੰ 18251, ਭਾਜਪਾ ਦੇ ਗੁਰਪ੍ਰੀਤ ਸ਼ਾਹਪੁਰ ਨੂੰ 6444, ਸੀ.ਪੀ.ਆਈ. ਦੇ ਕਸ਼ਮੀਰ ਸਿੰਘ ਗਦਾਈਆ ਨੂੰ 895, ਸਮਾਜਵਾਦੀ ਪਾਰਟੀ ਦੇ ਸਿਮਰਨਜੀਤ ਸਿੰਘ ਨੂੰ 394 ਵੋਟਾਂ ਪ੍ਰਾਪਤ ਹੋਈਆਂ। ਆਜ਼ਾਦ ਉਮੀਦਵਾਰ ਬਰਿੰਦਰ ਕੁਮਾਰ ਨੂੰ 3014, ਗੁਲਜ਼ਾਰ ਖੰਨਾ ਨੂੰ 474, ਕੁਲਵੰਤ ਸਿੰਘ ਨੂੰ 417 ਵੋਟਾਂ ਅਤੇ ਨੋਟਾ ਨੂੰ 1424 ਵੋਟਾਂ ਪ੍ਰਾਪਤ ਹੋਈਆਂ ਹਨ।
‘ਆਪ’ ਦੇ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਸਨੌਰ ਦੇ ਨਵੇਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਆਪਣੇ ਨਿਕਟ ਸਿਆਸੀ ਵਿਰੋਧੀ ਸਨੌਰ ਹਲਕੇ ਦੇ ਸਿਟਿੰਗ ਵਿਧਾਇਕ ਤੇ ਅਕਾਲੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ 49122 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਹਲਕੇ ’ਚ ਚੌਥੇ ਉਮੀਦਵਾਰ ਵਜੋਂ ਉੱਭਰੇ ਪੰਜਾਬ ਲੋਕ ਕਾਂਗਰਸ ਦੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ 9223 ਵੋਟਾਂ ਮਿਲੀਆਂ।
ਹਲਕਾ ਘਨੌਰ ਲਈ ਆਪ ਦੇ ਗੁਰਲਾਲ ਘਨੌਰ 31765 ਵੋਟਾਂ ਦੇ ਫਰਕ ਨਾਲ ਜਿੱਤ ਕੇ ਵਿਧਾਇਕ ਬਣੇ ਹਨ। ਇਨ੍ਹਾਂ ਨੂੰ 62783, ਕਾਂਗਰਸ ਦੇ ਮਦਨ ਲਾਲ ਜਲਾਲਪੁਰ ਨੂੰ 31018, ਅਕਾਲੀ ਦਲ (ਬ) ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 24141, ਭਾਜਪਾ ਦੇ ਵਿਕਾਸ ਸ਼ਰਮਾ ਨੂੰ 5728, ਮਾਨ ਦਲ ਦੇ ਜਗਦੀਪ ਸਿੰਘ ਨੂੰ 1593 ਵੋਟਾਂ ਪ੍ਰਾਪਤ ਹੋਈਆਂ। ਸ਼ੁਤਰਾਣਾ ਤੋਂ ਆਪ ਦੇ ਕੁਲਵੰਤ ਸਿੰਘ ਬਾਜ਼ੀਗਰ ਨੇ 51554 ਵੋਟਾਂ ਦੇ ਫਰਕ ਨਾਲ਼ ਚੋਣ ਜਿੱਤੀ ਹੈ।