ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਮਈ
ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਵੱਲੋਂ ਪਟਿਆਲਾ ਦੇ ਸ਼ਹਿਰੀ ਖੇਤਰ ਨੂੰ ਕਰੋਨਾ ਦੇ ਫੈਲਾਅ ਤੋਂ ਬਚਾਉਣ ਲਈ ਮਾਸਕ ਵੰਡਣੇ ਸ਼ੁਰੂ ਕੀਤੇ ਅਤੇ ਦੁਕਾਨਾਂ ਦੇ ਬਾਹਰ ‘ਨੋ ਐਂਟਰੀ, ਨੋ ਮਾਸਕ’ ਦੇ ਸਟਿਕਰ ਵੀ ਚਿਪਕਾਉਣੇ ਸ਼ੁਰੂ ਕੀਤੇ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਇਸ ਕਾਰਜ ਬਾਬਤ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਸੁਮੇਰ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿਚ 50 ਹਜ਼ਾਰ ਮਾਸਕ ਵੰਡਣ ਅਤੇ 15000 ਦੁਕਾਨਾਂ ਦੇ ਬਾਹਰ ਸਟਿਕਰ ਲਗਾਉਣ ਦਾ ਟੀਚਾ ਮਿਥਿਆ ਹੈ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਹਰੀਸ਼ ਕਾਂਤ ਵਾਲੀਆ, ਡਿੰਪਲ ਬੱਤਾ, ਕਿਰਨ ਭਾਟੀਆ, ਪ੍ਰੀਤੀ ਘੁੰਮਣ, ਰੂਬੀ ਭਾਟੀਆ, ਰਮੇਸ਼ ਕੁਮਾਰ, ਵਰਿੰਦਰ ਸਿੰਘ, ਗਿਆਸੂਦੀਨ, ਦਯਾ ਰਾਮ, ਵਰਿੰਦਰ ਸਿੰਘ, ਯੂਥ ਆਗੂ ਹਰਪ੍ਰੀਤ ਸਿੰਘ ਢੀਠ, ਗੁਰਪ੍ਰੀਤ ਗੁਰੀ, ਗੁਰਪ੍ਰੀਤ ਥਿੰਦ, ਪੂਜਾ ਕੰਬੋਜ, ਅਜੀਤ ਕੁਮਾਰ, ਇੰਦਰ ਰਾਠੌਰ, ਰਮਨਜੀਤ ਕਾਹਲੋਂ, ਵਿਜੈ ਸੈਣੀ, ਵਿਕਰਮ ਸ਼ਰਮਾ, ਅਮਨ ਬਾਂਸਲ ਆਦਿ ਹਾਜ਼ਰ ਸਨ।