ਨਿੱਜੀ ਪੱਤਰ ਪੇ੍ਰਕ
ਰਾਜਪੁਰਾ, 16 ਨਵੰਬਰ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾਈ ਖ਼ਜ਼ਾਨਚੀ ਤੇ ਰਾਜਪੁਰਾ ਤੋਂ ਹਲਕਾ ਇੰਚਾਰਜ ਨੀਨਾ ਮਿੱਤਲ ਦੀ ਅਗਵਾਈ ਵਿੱਚ ਅੱਜ ਮਹਿਲਾ ਵਿੰਗ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਮਿੱਤਲ ਨੇ ਕਿਹਾ ਕਿ ਗੰਦੇ ਪਾਣੀ ਨਾਲ ਜਿੱਥੇ ਪੰਜ ਮੌਤਾਂ ਹੋ ਗਈਆਂ ਹਨ ਉੱਥੇ ਹੀ ਹੈਜ਼ਾ ਤੇ ਟਾਈਫ਼ਾਈਡ ਵਰਗੀਆਂ ਭਿਆਨਕ ਬਿਮਾਰੀਆਂ ਦਾ ਲੋਕ ਸ਼ਿਕਾਰ ਹੋ ਰਹੇ ਹਨ। ਪਿਛਲੇ ਸਮੇਂ ਤੋਂ ਇਨ੍ਹਾਂ ਜਾਨਲੇਵਾ ਬਿਮਾਰੀਆਂ ਨੇ ਸ਼ਹਿਰ ਵਿੱਚ ਕਾਫ਼ੀ ਪੈਰ ਪਸਾਰ ਲਏ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਨੀਂਦ ’ਚੋਂ ਉੱਠ ਨਹੀਂ ਰਹੀ। ਐਸਡੀਐਮ ਰਾਜਪੁਰਾ ਸੰਜੀਵ ਕੁਮਾਰ ਵੱਲੋਂ ਤਹਿਸੀਲਦਾਰ ਨੇ ਆਪ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਮਹਿਲਾ ਵਿੰਗ ਪ੍ਰਧਾਨ ਸ਼ਸ਼ੀ ਬਾਲਾ, ਭੁਪਿੰਦਰ ਕੌਰ, ਅਨੀਤਾ ਰਾਣੀ, ਨੀਤੂ ਬਾਂਸਲ, ਮਨੀਸ਼ਾ, ਮੇਵੀ ਵਾਲੀਆ, ਨੀਰੂ, ਰਾਸ਼ੀ ਸੋਨੀ, ਸੁਸ਼ਮਾ, ਆਸ਼ਾ ਸੋਨੀ, ਮੀਨਾਕਸ਼ੀ ਤੇ ਹਿਮਾਨੀ ਸ਼ਾਮਿਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਗੁਰਪ੍ਰੀਤ ਧਮੌਲੀ, ਅਮਰਿੰਦਰ ਮੀਰੀ, ਸਤਨਾਮ ਸਿੰਘ, ਰਤਨੇਸ਼ ਜਿੰਦਲ, ਐਡਵੋਕੇਟ ਸੰਦੀਪ ਬਾਵਾ, ਅਮਨ ਸੈਣੀ, ਜਸਤਾਜ ਸਿੰਘ, ਗੁਰਵੀਰ ਸਰਾਓ ਤੇ ਵਰਕਰ ਮੌਜੂਦ ਸਨ।