ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 3 ਮਈ
ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਜਨ ਸਭਾਵਾਂ ਕੀਤੀਆਂ ਗਈਆਂ।
ਡਾ. ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਗੇਟਵੇਅ ਆਫ਼ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਰਾਜਪੁਰਾ ਇੰਡਸਟਰੀ ਹੱਬ ਵਜੋਂ ਵਿਕਸਿਤ ਹੋਵੇਗਾ। ਇਸ ਨਾਲ ਹਲਕਾ ਰਾਜਪੁਰਾ ਅਤੇ ਘਨੌਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਡਾ. ਬਲਬੀਰ ਸਿੰਘ ਨੇ ਸ਼ਹਿਰ ਦੇ ਵਾਰਡ ਨੰ 31, ਵਾਰਡ ਨੰ 1,13,14,15,16,18,31 ਤੋਂ ਇਲਾਵਾ ਪਿੰਡ ਚੰਦੂਮਾਜਰਾ, ਬਖਸੀਵਾਲਾ, ਨੈਣਾਂ, ਉੱਪਲਹੇੜੀ ਅਤੇ ਨਲਾਸ ਖ਼ੁਰਦ ਵਿਖੇ ਦੇਰ ਸਾਮ ਤੱਕ ਚੋਣ ਜਨ-ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਅਮਰਿੰਦਰ ਮੀਰੀ, ਜਗਦੀਪ ਸਿੰਘ ਅਲੂਣਾ, ਸਾਮ ਸੁੰਦਰ ਵਧਵਾ, ਐਡਵੋਕੇਟ ਸੰਦੀਪ ਬਾਵਾ,ਦਵਿੰਦਰ ਸਿੰਘ ਕੱਕੜ, ਜਸਵਿੰਦਰ ਲਾਲਾ ਖਲੌਰ, ਗੁਰਸ਼ਰਨ ਵਿਰਕ, ਸਮੇਤ ਪਾਰਟੀ ਵਲੰਟੀਅਰ ਮੌਜੂਦ ਸਨ।