ਖੇਤਰੀ ਪ੍ਰਤੀਨਿਧ
ਪਟਿਆਲਾ, 17 ਨਵੰਬਰ
ਸਰਕਾਰ ਵੱਲੋਂ ਆਧਾਰ ਕਾਰਡ ’ਚ ਮੋਬਾਈਲ ਫ਼ੋਨ ਅੱਪਡੇਟ ਕਰਨ ਨੂੰ ਹੋਰ ਸਰਲ ਕਰਦਿਆਂ ਹੁਣ ਇਹ ਸੇਵਾ ਡਾਕ ਸੇਵਕਾਂ ਰਾਹੀਂ ਵੀ ਸ਼ੁਰੂ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ.ਪੀ.ਪੀ.ਬੀ) ਤੇ ਯੂ.ਆਈ.ਡੀ.ਏ.ਆਈ ਨੇ ਮਿਲ ਕੇ ਆਧਾਰ ਕਾਰਡ ਧਾਰਕ ਲਈ ਇਹ ਸਹੂਲਤ ਸ਼ੁਰੂ ਕੀਤੀ ਹੈ ਜਿਸ ਤਹਿਤ ਉਹ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਕਾਰਡ ’ਚ ਡਾਕ ਸੇਵਕ ਰਾਹੀਂ ਘਰ ਬੈਠੇ ਹੀ ਅੱਪਡੇਟ ਕਰਵਾ ਸਕਦੇ ਹਨ। ਇਸ ਨਾਲ ਆਧਾਰ ਕਾਰਡ ’ਚ ਮੋਬਾਈਲ ਫ਼ੋਨ ਅੱਪਡੇਟ ਕਰਨ ਦੇ ਕੰਮ ‘ਚ ਤੇਜ਼ੀ ਆਵੇਗੀ ਤੇ ਦੂਰ ਦੁਰਾਡੇ ਜਾ ਕੇ ਅਪਡੇਟ ਕਰਵਾਉਣ ਦੀ ਜ਼ਰੂਰਤ ਨਹੀਂ ਰਹੇਗੀ।