ਦੇਵੀਗੜ੍ਹ: ਸਿਹਤ ਮੰਤਰੀ ਬਣਨ ਮਗਰੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਚੰਡੀਗੜ੍ਹ ਤੋਂ ਚੱਲ ਕੇ ਆਪਣੇ ਹਲਕਾ ਸਮਾਣਾ ਨੂੰ ਜਾਂਦੇ ਹੋਏ ਹਲਕਾ ਸਨੌਰ ਦੀ ਇੱਕ ਥਾਂ ’ਤੇ ਰੁਕੇ, ਜਿੱਥੇ ਉਨ੍ਹਾਂ ਦਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਹਾਰ ਪਾ ਕੇ ਤੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਦੇਵੀਗੜ੍ਹ ਦੇ ਬਲਾਕ ਪ੍ਰਧਾਨ ਰਾਜਾ ਧੰਜੂ ਸਰੁੱਸਤੀਗੜ੍ਹ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸੁਖਵੰਤ ਸਿੰਘ ਪਲਾਖਾ, ਦੀਪ ਡਾਕਟਰ, ਗੁਰਪ੍ਰੀਤ ਗੁਰੀ ਪੀਏ, ਅਵਤਾਰ ਤਾਰੀ, ਜਸਵਿੰਦਰ ਸਿੰਘ ਤੇ ਬਲਦੇਵ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ