ਪਟਿਆਲਾ: ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਨੇ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ। ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠਲੀ ਕਮੇਟੀ ਦਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਵਾਗਤ ਕੀਤਾ। ਇਸ ਦੌਰਾਨ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਡਾ. ਬਲਬੀਰ ਸਿੰਘ ਵੀ ਹਾਜ਼ਰ ਰਹੇ। ਕਮੇਟੀ ਨੇ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਪੁੱਜੇ ਬਾਕੀ ਮੈਂਬਰਾਂ, ਵਿਧਾਇਕ ਇੰਦਰਜੀਤ ਕੌਰ ਮਾਨ, ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਤੇ ਰੁਪਿੰਦਰ ਸਿੰਘ ਨੇ ਇੱਥੇ ਸਰਕਟ ਹਾਊਸ ਵਿੱਚ ਮੀਟਿੰਗ ਕਰਕੇ ਵੱਖ-ਵੱਖ ਮਸਲੇ ਵਿਚਾਰੇ। ਵਿਧਾਨ ਸਭਾ ਦੀ ਇਸ ਕਮੇਟੀ ਦਾ ਵਾਮਨ ਅਵਤਾਰ ਮੰਦਿਰ ਦੇ ਕਮੇਟੀ ਮੈਂਬਰਾਂ ਨੇ ਮਹੰਤ ਰਾਵੀ ਕਾਂਤ ਦੀ ਅਗਵਾਈ ਹੇਠ ਵੀ ਸਨਮਾਨ ਕੀਤਾ। ਇਸ ਦੌਰਾਨ ਏਡੀਸੀ (ਜ) ਗੁਰਪ੍ਰੀਤ ਥਿੰਦ, ਵਿਧਾਨ ਸਭਾ ਦੇ ਅੰਡਰ ਸੈਕਟਰੀ ਈਸ਼ਵਰ ਦੱਤ ਸ਼ਰਮਾ ਵੀ ਮੌਜੂਦ ਸਨ।-ਖੇਤਰੀ ਪ੍ਰਤੀਨਿਧ