ਦੇਵੀਗੜ੍ਹ: ਲੀਡ ਸਕੂਲ ਚੈਂਪਿਅਨਸ਼ਿਪ 2020 ਤਹਿਤ ਨੈਸ਼ਨਲ ਇੰਗਲੀਸ਼ ਚੈਂਪੀਅਨਸ਼ਿਪ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਟੈਗੋਰ ਸਕੂਲ ਅਕਬਰਪੁਰ ਅਫਗਾਨਾਂ ਦੇ ਤੀਜੀ ਜਮਾਤ ਦੇ ਲਕਸ਼ ਗੁਲਾਟੀ ਨੇ ਕਹਾਣੀ ਸੁਣਾਉਣ ਦੀ ਪੇਸ਼ਕਾਰੀ ਵਿਚ 70 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਆਪਣੀ ਤੀਖਣ ਬੁੱਧੀ ਦਾ ਸਬੂਤ ਦਿੱਤਾ ਤੇ ਕਈ ਪੜਾਅ ਪਾਰ ਕਰਦੇ ਹੋਏ ਨੋਰਥ ਜ਼ੋਨ ਵਿੱਚ ਆਪਣੀ ਪਛਾਣ ਬਣਾਈ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੋਰਵ ਗੁਲਾਟੀ, ਸਲੋਨੀ ਗੁਲਾਟੀ ਅਤੇ ਸਕੂਲ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਲਕਸ਼ ਨੇ ਸੂਬਾ ਪੱਧਰ ਤੱਕ ਇਸ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਹੈ, ਜਿਸ ਲਈ ਸਮੂਹ ਸਟਾਫ ਵੀ ਵਧਾਈ ਦਾ ਪਾਤਰ ਹੈ।
-ਪੱਤਰ ਪ੍ਰੇਰਕ