ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 13 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਦਫ਼ਤਰ ਸਾਹਮਣੇ ਅੱਜ ਏ ਕਲਾਸ ਅਫਸਰ ਐਸੋਸੀਏਸ਼ਨ ਦੀ ਰਹਿਨਮਾਈ ਹੇਠ ਮੁਲਾਜ਼ਮਾਂ ਮੰਗਾਂ ਦੇ ਮਾਮਲੇ ‘ਤੇ ਲੜੀਵਾਰ ਭੁੱਖ ਹੜਤਾਲ ਆਰੰਭੀ ਗਈ।
ਅਜਿਹਾ ਸੰਘਰਸ਼ ਐਸੋਸੀਏਸ਼ਨ ਦੀ ਅੱਜ ਟੈਕਨੀਕਲ ਪੋਸਟਾਂ ਦੇ ਟਾਈਮ ਸਕੇਲ ਅੱਪਗ੍ਰੇਡੇਸ਼ਨ ਦੇ ਮਾਮਲੇ ‘ਤੇ ਡੀਨ ਅਕਾਦਮਿਕ ਨਾਲ ਬੈਠਕ ਬੇਸਿੱਟਾ ਰਹਿਣ ਮਗਰੋਂ ਛੇੜਿਆ ਗਿਆ ਤੇ ਪਹਿਲੇ ਦਿਨ ਭੁੱਖ ਹੜਤਾਲ ‘ਤੇ ਅੱਜ ਬ੍ਰਹਮਜੋਤ ਸਿੰਘ ਬੈਠੇ ਜਦੋਂ ਕਿ ਭਲਕੇ ਕੋਈ ਹੋਰ ਸੰਘਰਸ਼ੀ ਕਾਰਕੁਨ ਭੁੱਖ ਹੜਤਾਲੀ ਮੰਗ ਸੰਭਾਲੇਗਾ। ਐਸੋਸੀਏਸ਼ਨ ਨੇ ਫੈਸਲਾ ਲਿਆ ਜਦੋਂ ਤੱਕ ਮੰਗਾਂ ਦੇ ਨਿਪਟਾਰੇ ਦਾ ਹੱਲ ਨਹੀ ਹੋ ਜਾਂਦਾ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅੱਜ ਇਸ ਸੰਘਰਸ਼ੀ ਪਿੜ ‘ਚ ਹੋਰਨਾ ਤੋਂ ਇਲਾਵਾ ਮੁਹੰਮਦ ਜਾਹੀਰ ਲੋਰੇ, ਮੁਕੇਸ਼ ਕੁਮਾਰ,ਦੀਪਕ ਗਰਗ, ਜਸਕੀਰਤ ਸਿੰਘ ਸੇਖੋਂ, ਹਰਕੰਵਲ ਸਿੰਘ, ਪਰਦੀਪ ਕੁਮਾਰ, ਨਵਦੀਪ ਸਿੰੰਘ, ਉਪਕਾਰ ਸਿੰਘ, ਦੀਪਕ ਰਹੇਲਾ, ਹਰਪ੍ਰੀਤ ਸਿੰਘ, ਵਿਜੇ ਸਿੰਗਲਾ, ਪਰਵੀਨ ਪਹੂਜਾ, ਰਾਜੀਵ ਸੂਦ ਤੇ ਦਲਜੀਤ ਸਿੰਘ ਆਦਿ ਸ਼ਾਮਲ ਹੋਏ।