ਪੱਤਰ ਪ੍ਰੇਰਕ
ਪਟਿਆਲਾ, 25 ਜੁਲਾਈ
ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਸਾਉਣ ਮਹੀਨੇ ਨੂੰ ਸਮਰਪਿਤ ਕਵੀ ਦਰਬਾਰ ਜੀ.ਕੇ ਇੰਸਟੀਚਿਊਟ ਰਜਵਾਹਾ ਰੋਡ ਪਟਿਆਲਾ ਵਿਖੇ ਕੀਤਾ ਗਿਆ। ਇਸ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਦੇ ਅੰਗ-ਸੰਗ ਜੀ.ਕੇ ਇੰਸਟੀਚਿਊਟ ਦੇ ਕਰਤਾ ਧਰਤਾ ਡਾਕਟਰ ਰਵੀ ਭੂਸ਼ਨ, ਸੀ.ਮੀਤ ਪ੍ਰਧਾਨ ਨਿਰਮਲਾ ਗਰਗ, ਨਵੀਨ ਕਮਲ ਭਾਰਤੀ ਸ਼ਾਮਲ ਹੋਏ।
ਜਨਰਲ ਸਕੱਤਰ ਤੇਜਿੰਦਰ ਸਿੰਘ ਅਨਜਾਨਾ ਵੱਲੋਂ ਕਵਿਤਾਵਾਂ ਪੜ੍ਹਨ ਦੇ ਸੱਦੇ ’ਤੇ ਇੰਦਰਪ੍ਰੀਤ, ਹਰਦੀਪ ਕੌਰ ਜੱਸੋਵਾਲ, ਨਰਗਿਸ ਤਨਹਾਂ, ਜੱਗਾ ਰੰਗੂਵਾਲ, ਬਚਨ ਸਿੰਘ ਗੁਰਮ, ਹਰਦੀਪ ਸਭਰਵਾਲ, ਕਰਨ ਪ੍ਰੀਤ ਸਿਉਣਾ, ਕਮਲਾ ਸ਼ਰਮਾ, ਗੁਰਚਰਨ ਸਿੰਘ ਪੱਬਾਰਾਲੀ, ਬਲਵਿੰਦਰ ਸਿੰਘ ਰਾਜ਼, ਗੁਰਿੰਦਰ ਪੰਜਾਬੀ, ਹਰੀ ਸਿੰਘ ਚਮਕ, ਦਰਸ਼ਨ ਸਿੰਘ ‘ਦਰਸ਼’ ਪਸਿਆਣਾ, ਹਰੀਸ਼ ਪਟਿਆਲਾ,ਜੋਗਾ ਸਿੰਘ ਧਨੌਲਾ, ਸਤੀਸ਼ ਵਿਦਰੋਹੀ, ਦਲੀਪ ਸਿੰਘ ਨਿਰਮਾਣ, ਬਲਬੀਰ ਜਲਾਲਾਬਾਦੀ,ਚਰਨ ਪੁਆਧੀ, ਸ਼ਾਮ ਸਿੰਘ, ਬਲਬੀਰ ਦਿਲਦਾਰ, ਕੁਲਵੰਤ ਸਿੰਘ ਸੈਦੋਕੇ, ਅਮਰਜੀਤ ਕੌਰ ਆਸਥਾ, ਸਰਵਨ ਕੁਮਾਰ ਵਰਮਾ, ਕ੍ਰਿਸ਼ਨ ਲਾਲ ਧੀਮਾਨ, ਮੰਗਤ ਖ਼ਾਨ, ਕੁਲਵਿੰਦਰ ਕੁਮਾਰ ਅਤੇ ਤੇਜਿੰਦਰ ਅਨਜਾਨਾ ਨੇ ਰਚਨਾਵਾਂ ਪੇਸ਼ ਕੀਤੀਆਂ।