ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸਮਾਣਾ, 19 ਅਕਤੂਬਰ
ਇੱਥੇ ਇਕ ਵਿਅਕਤੀ ਨੇ ਅੱਜ ਼ਇੱਥੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਸਮਾਣਾ ਪੁਲੀਸ ਨੇ ਮ੍ਰਿਤਕ ਰਾਜੇਸ਼ ਕੁਮਾਰ ਦੇੇ ਪੁੱਤਰ ਰਜਤ ਕੁਮਾਰ ਦੀ ਸ਼ਿਕਾਇਤ ’ਤੇ ਰਾਜੇਸ਼ ਕੁਮਾਰ ਦੀ ਪਤਨੀ ਰਾਣੀ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਰਾਜੇਸ਼ ਕੁਮਾਰ 50 ਵਾਸੀ ਮੋਤੀਆ ਬਾਜ਼ਾਰ, ਸਮਾਣਾ ਦੇ ਪੁੱਤਰ ਰਜਤ ਨੇ ਦੱਸਿਆ ਕਿ ਉਸ ਦੀ ਮਾਂ ਰਾਣੀ ਦਾ ਚਾਲ-ਚਲਣ ਠੀਕ ਨਹੀਂ ਸੀ ਜਿਸ ਕਾਰਨ ਅਕਸਰ ਉਸ ਦੇ ਮਾਤਾ-ਪਿਤਾ ਦਾ ਝਗੜਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉੁਸ ਦੀ ਮਾਂ ਆਪਣੇ ਪੇਕੇ ਚਲੀ ਗਈ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪਿਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ।