ਦੇਵੀਗੜ੍ਹ (ਮੁਖ਼ਤਿਆਰ ਸਿੰਘ ਨੌਗਾਵਾਂ): ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਅਤੇ ਹੋਰ ਕਿਸਾਨ ਯੂਨੀਅਨਾਂ ਵਲੋਂ ਸਿੰਘੂ ਬਾਰਡਰ ਲਈ ਬਾਲਣ ਅਤੇ ਹੋਰ ਸਮੱਗਰੀ ਦੀ ਨਿਰੰਤਰ ਸੇਵਾ ਜਾਰੀ ਹੈ। ਇਸ ਤਹਿਤ ਅੱਜ ਪਿੰਡਾਂ ਦੇ ਨੌਜਵਾਨਾਂ ਵਲੋਂ ਇੱਕ ਟਰੈਕਟਰ ਸਮੇਤ ਤਿੰਨ ਟਰਾਲੀਆਂ ਵਿੱਚ ਬਾਲਣ ਤੂੜੀ, ਆਲੂ, ਆਟਾ, ਖੰਡ ਪੱਤੀ ਇਕੱਠਾ ਕਰਕੇ ਦਿੱਲੀ ਲਈ ਰਵਾਨਾ ਕੀਤਾ। ਇਸ ਜਥੇ ਨੂੰ ਹਰੀ ਝੰਡੀ ਦੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਰਵਾਨਾ ਕੀਤਾ। ਇਸ ਮੌਕੇ ਕਿਸਾਨ ਆਗੂ ਸ਼ਾਦੀਪੁਰ ਨੇ ਕਿਹਾ ਕਿ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਤਹਿਤ ਉਨ੍ਹਾਂ ਸਾਰੇ ਕਿਸਾਨਾਂ, ਦੁਕਾਨਦਾਰਾਂ, ਟਰਾਂਸਪੋਰਟਰਾਂ ਤੇ ਵੱਖ-ਵੱਖ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਮੌਕੇ ਕਾਲੀ, ਗਗਨ, ਭਿੰਦਾ ਘੜਾਮ, ਕੁਲਵੰਤ ਸਿੰਘ, ਦਲਜੀਤ ਸਿੰਘ ਅਤੇ ਹਰਜੀਤ ਸਿੰਘ ਭੈਣੀ, ਸੁਖਵਿੰਦਰ ਸਿੰਘ ਸਿੱਧੂ, ਖੜਕ ਸਿੰਘ, ਨਵੀ, ਸ਼ੇਰ ਵਿਰਕ, ਅਰਸ਼, ਜੱਸਾ ਕੋਟਲਾ, ਅਵਤਾਰ ਸਿੰਘ ਬੁਧਮੋਰ ਆਦਿ ਰਵਾਨਾ ਹੋਏ।