ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਮਈ
ਇਸ ਸ਼ਹਿਰ ਦੇ ਰਿਹਾਇਸ਼ੀ ਘੇਰ ਸੋਢੀਆਂ ਇਲਾਕੇ ਵਿਚਲੇ ਡੀਲਕਸ ਫੈਸ਼ਨ ਸਟੋਰ ਵਿਚ ਅੱਜ ਅਚਾਨਕ ਅੱਗ ਲੱਗ ਗਈ। ਇਹ ਦੁਕਾਨ ਭੀੜੇ ਬਾਜ਼ਾਰ ਵਿੱਚ ਸਥਿਤ ਹੈ, ਜਿਸ ਕਰਕੇ ਸਿਰੇ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਵੀ ਨਾ ਪਹੁੰਚ ਸਕੀ। ਫਾਇਰ ਬ੍ਰਿਗੇਡ ਦੇ ਸਟਾਫ ਨੂੰ ਅੱਗ ’ਤੇ ਕਾਬੂ ਪਾਉਣ ਲਈ ਡਾਹਢੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਭਾਵੇਂ ਇਸ ਸਬੰਧੀ ਮੁਕੰਮਲ ਜਾਂਚ ਹੋਣੀ ਅਜੇ ਬਾਕੀ ਹੈ ਪਰ ਮੁੱਢਲੀ ਤਫਤੀਸ਼ ਦੌਰਾਨ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਸਪਾਰਕ ਕਰਨਾ ਦੱਸਿਆ ਜਾ ਰਿਹਾ ਹੈ।