ਦੇਵੀਗੜ੍ਹ (ਪੱਤਰ ਪ੍ਰੇਰਕ): ਕਸਬਾ ਦੇਵੀਗੜ੍ਹ ਵਿਚੋਂ ਲੰਘਦੇ ਦੋ ਰਜਵਾਹਿਆਂ ਦੇ ਬਰਸਾਤਾਂ ਦੌਰਾਨ ਵਾਧੂ ਪਾਣੀ ਘੱਗਰ ਵਿੱਚ ਪਾਉਣ ਲਈ ਸਿੰਜਾਈ ਵਿਭਾਗ ਨੇ ਅੱਜ ਜੇਸੀਬੀ ਮਸ਼ੀਨ ਲਗਾ ਕੇ ਰਜਵਾਹੇ ਦੇ ਨਾਲ ਨਾਲ ਇੱਕ ਡਰੇਨ ਪੁੱਟੀ ਗਈ। ਰਜਵਾਹਿਆਂ ਦਾ ਲੋੜ ਤੋਂ ਵੱਧ ਪਾਣੀ ਅਗਲੇ ਪਿੰਡਾਂ ਕਿਸ਼ਨਪੁਰਾ, ਘੜਾਮ ਅਤੇ ਰਾਜਗੜ੍ਹ ਆਦਿ ਪਿੰਡਾਂ ਦੀਆਂ ਫਸਲਾਂ ਡੋਬਦਾ ਸੀ ਅਤੇ ਨਾਲ ਨਾਲ ਜਾਂਦੀ ਸੜਕ ਉਪਰੋਂ ਪਾਣੀ ਚੱਲਣ ਕਾਰਨ ਸੜਕ ਦਾ ਵੀ ਨੁਕਸਾਨ ਕਰਦਾ ਹੈ। ਇਸ ਵਾਰ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੇਖ ਰੇਖ ਹੇਠਾਂ ਅਦਾਲਤੀਵਾਲਾ ਡਰੇਨ, ਮੀਰਾਂਪੁਰ ਚੋਆ, ਦੁੱਧਨ ਗੁਜਰਾਂ ਅਤੇ ਹਲਕੇ ਅਧੀਨ ਆਉਂਦੀਆਂ ਹੋਰ ਨਦੀਆਂ ਨਾਲਿਆਂ ਦੀ ਖੁਦਾਈ ਕਰਵਾਈ ਗਈ ਹੈ।