ਦੇਵੀਗੜ੍ਹ: ਭਾਰਤੀ ਕਿਸਾਨ ਮੰਚ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਬੂਟਾ ਸਿੰਘ ਸ਼ਾਦੀਪੁਰ ਨੇ ਅੱਜ ਦੇਵੀਗੜ੍ਹ ਵਿੱਚ ਕਿਸਾਨਾਂ ਦੇ ਵੱਡੇ ਜਥੇ ਨੂੰ ਦਿੱਲੀ ਸਿੰਘੂ ਬਾਰਡਰ ਲਈ ਰਵਾਨਾ ਕੀਤਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਫੈ਼ਸਲਾ ਕੀਤਾ ਹੈ ਕਿ ਕਿਸਾਨਾਂ ਨੂੰ ਹੁਣ ਕੁਝ ਮਹੀਨੇ ਕੰਮ ਤੋਂ ਵਿਹਲ ਹੈ, ਇਸ ਲਈ ਕਿਸਾਨਾਂ ਨੇ ਹੁਣ ਫਿਰ ਦਿੱਲੀ ਵੱਲ ਮੁਹਾਰਾਂ ਮੋੜੀਆਂ ਹਨ। ਸਰਬੱਤ ਦਾ ਭਲਾ ਟਰੱਸਟ ਵੱਲੋਂ 500 ਪੈਕਟ ਕਰੋਨਾਂ ਦੀ ਦਵਾਈ ਕਿਸਾਨਾਂ ਲਈ ਭੇਜੀ ਗਈ। -ਪੱਤਰ ਪ੍ਰੇਰਕ