ਪਾਤੜਾਂ: ਗੁਰੂ ਤੇਗ ਬਹਾਦਰ ਨਗਰ ਗੁਲਾਹੜ ਵਾਸੀ ਇੱਕ ਵਿਅਕਤੀ ਤੋਂ ਤਿੰਨ ਵਿਅਕਤੀਆਂ ਨੇ 200 ਰੁਪਏ ਤੇ ਕੀਪੈਡ ਮੋਬਾਈਲ ਖੋਹ ਲਿਆ। ਇਸ ਸਬੰਧੀ ਸ਼ੁਤਰਾਣਾ ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਮਨਪ੍ਰੀਤ ਸਿੰਘ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਉਹ ਸਾਈਕਲ ’ਤੇ ਪਿੰਡ ਗੁਲਾਹੜ ਨੂੰ ਰਿਹਾ ਸੀ ਕਿ ਪਟੜੀ ਦੇ ਨਜ਼ਦੀਕ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਤੇ ਧਮਕੀਆਂ ਦਿੰਦੇ ਹੋਏ ਉਸ ਪਾਸੋਂ ਬਟੂਆ ਜਿਸ ਵਿੱਚ 200 ਰੁਪਏ ਸਨ ਅਤੇ ਕੀਪੈਡ ਵਾਲਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਥਾਣਾ ਸ਼ੁਤਰਾਣਾ ਦੇ ਇੰਚਾਰਜ ਮੋਹਣ ਸਿੰਘ ਨੇ ਦੱਸਿਆ ਕਿ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੁੱਚਾ ਸਿੰਘ, ਅਮਰਿੰਦਰ ਸਿੰਘ ਤੇ ਅਰਸ਼ਦੀਪ ਸਿੰਘ ਖ਼ਿਲਾਫ਼ ਥਾਣਾ ਪਾਤੜਾਂ ਵਿੱਚ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। – ਪੱਤਰ ਪ੍ਰੇਰਕ