ਪੱਤਰ ਪ੍ਰੇਰਕ
ਦੇਵੀਗੜ੍ਹ, 20 ਸਤੰਬਰ
ਪਿੰਡ ਨੰਦਗੜ੍ਹ ਵਿੱਚ ਬੀਤੇ ਦਿਨ ਦੋ ਧਿਰਾਂ ’ਚ ਲੜਾਈ ਹੋ ਗਈ ਜਿਸ ਕਾਰਨ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੋਇਆ ਹੈ। ਲੜਾਈ ਦਾ ਕਾਰਨ ਜ਼ਮੀਨੀ ਝਗੜਾ ਹੈ। ਬੀਤੇ ਦਿਨ ਥਾਣਾ ਜੁਲਕਾਂ ਦੀ ਪੁਲੀਸ ਚੌਕੀ ਰੌਹੜ ਜਾਗੀਰ ਅਧੀਨ ਆਉਂਦੇ ਪਿੰਡ ਨੰਦਗੜ੍ਹ ਵਿੱਚ ਜ਼ਮੀਨ ਨੂੰ ਲੈ ਕੇ ਲੜਾਈ ਹੋ ਗਈ, ਜਿਸ ਕਾਰਨ ਸਤਨਾਮ ਸਿੰਘ, ਹਲਵਿੰਦਰ ਸਿੰਘ, ਦਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਵਾਸੀਆਨ ਨੰਦਗੜ੍ਹ ਤੇ ਗੁਰਬਚਨ ਸਿੰਘ ਵਾਸੀ ਪਿੰਡ ਘੜਾਮ ਨੇ ਅਮਨਦੀਪ ਸਿੰਘਵਾਸੀ ਨੰਦਗੜ੍ਹ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਕੀਤੀ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤਰ੍ਹਾਂ ਅਮਨਦੀਪ ਸਿੰਘ ਜ਼ਖ਼ਮੀ ਹੋ ਗਿਆ।