ਪੱਤਰ ਪ੍ਰੇਰਕ
ਘਨੌਰ, 24 ਅਗਸਤ
ਪਿੰਡ ਹਰੀਗੜ੍ਹ ’ਚ ਸੂਏ ਦੇ ਪਾਣੀ ਦੀ ਵਾਰੀ ਲਈ ਹੋਏ ਝਗੜੇ ਸਬੰਧੀ ਪੁਲੀਸ ਨੇ 10 ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਨਰੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਸੂਏ ਦੇ ਪਾਣੀ ਦੀ ਵਾਰੀ ਸੀ ਜਿਸ ਨੂੰ ਲੈ ਕੇ ਬਲਜਿੰਦਰ ਸਿੰਘ, ਗੁਰਤੇਜ ਸਿੰਘ, ਰੋਹਿਤ ਅਤੇ ਸੁਖਵਿੰਦਰ ਕੌਰ ਨੇ ਮੁੱਦਈ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਦੂਜੀ ਧਿਰ ਦੇ ਬਲਜਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਪਾਣੀ ਦੀ ਵਾਰੀ ਨੂੰ ਲੈ ਕੇ ਬਲਵੀਰ ਸਿੰਘ, ਅੰਗਰੇਜ਼ ਸਿੰਘ, ਨਰੇਸ਼ ਕੁਮਾਰ, ਗਿਆਨ ਸਿੰਘ, ਸੰਜੂ, ਗਿਆਨ ਸਿੰਘ ਅਤੇ ਹਰਮੇਸ਼ ਸਿੰਘ ਨੇ ਮੁੱਦਈ ਦੀ ਕੁੱਟਮਾਰ ਕੀਤੀ। ਪੁਲੀਸ ਨੇ ਦੋਵਾਂ ਧਿਰਾਂ ਦੇ 10 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।