ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਨਵੰਬਰ
ਪਟਿਆਲਾ ਜਿਲ੍ਹੇ ਵਿੱਚ 55 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ਼ ਜ਼ਿਲ੍ਹੇ ’ਚ ਪਾਜ਼ੇਟਿਵ ਵਿਅਕਤੀਆਂ ਦੀ ਗਿਣਤੀ 13133 ਹੋ ਚੁੱਕੀ ਹੈ। ਪਰ ਖੁਸ਼ੀ ਹੈ ਕਿ ਜ਼ਿਲ੍ਹੇ ’ਚ ਕਰਨਾ ਨਾਲ ਅੱਜ ਵੀ ਕਿਸੇ ਦੀ ਮੌਤ ਨਹੀਂ ਹੋਈ। ਉਂਜ ਹਣ ਤੱਕ ਜ਼ਿਲ੍ਹੇ ’ਚ ਕਰੋਨਾ ਕਾਰਨ 383 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 12413 ਹੋ ਗਈ ਹੈ। ਜ਼ਿਲੇ ਵਿੱਚ ਇਸ ਵੇਲੇ 337 ਐਕਟਿਵ ਹਨ। ਹੁਣ ਤੱਕ 95 ਫੀਸਦੀ ਦੇ ਕਰੀਬ ਕੋਵਿਡ ਪਾਜ਼ੇਟਿਵ ਮਰੀਜ਼ ਕਰੋਨਾ ਤੋਂ ਠੀਕ ਹੋ ਚੁੱਕੇ ਹਨ।
ਸੱਜ਼ਰੇ ਪਾਜ਼ੇਟਿਵ ਆਏ ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 36, ਸਮਾਣਾ ਤੋਂ 7, ਨਾਭਾ ਤੋਂ 1, ਰਾਜਪੁਰਾ ਤੋਂ 4, ਬਲਾਕ ਦੁਧਨਸਾਧਾਂ ਤੋਂ 1, ਬਲਾਕ ਸ਼ੁਤਰਾਣਾ ਤੋਂ 1 ਤੇ ਬਲਾਕ ਕੌਲੀ ਤੋਂ 5 ਕੇਸ ਰਿਪੋਰਟ ਹੋਏ ਹਨ। ਸਿਵਲ ਸਰਜਨ ਨੇ ਹੋਰ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਅਮਨ ਨਗਰ, ਰਣਜੀਤ ਨਗਰ, ਅਰੋੜਾ ਸਟਰੀਟ, ਅਜੀਤ ਨਗਰ, ਤਫਜਲਪੁਰਾ, ਗੁੱਡ ਅਰਥ ਕਲੋਨੀ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਅਰਬਨ ਅਸਟੇਟ ਫੇਜ 2, ਐਸ ਐਸ ਟੀ ਨਗਰ, ਮਜੀਠੀਅ ਐਨਕਲੇਵ, ਬਾਰਾਂਦਰੀ, ਬਸੰਤ ਐਵੀਨਿਉ, ਡੀਐੱਮ ਡਬਡਿਯੂ, ਪਾਠਕ ਵਿਹਾਰ, ਨਿਊ ਅਨਾਜ ਮੰਡੀ, ਰੋਜ਼ ਐਵੀਨਿਉ, ਮਾਡਲ ਟਾਊਨ, ਫੁਲਕੀਆਂ ਐਨਕਲੇਵ, ਸੈਂਚੁਰੀ ਐਨਕਲੇਵ, ਤ੍ਰਿਪੜੀ ਤੇ ਪੁਰਾਣਾ ਗੱਡਾ ਖਾਨਾ ਖੇਤਰਾਂ ਨਾਲ਼ ਸਬੰਧਤ ਹਨ।
ਅੱਜ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 535 ਸੈਂਪਲ ਲਏ ਗਏ ਹਨ। ਹੁਣ ਤੱਕ ਜ਼ਿਲ੍ਹੇ ’ਚ ਕੋਵਿਡ ਜਾਂਚ ਸਬੰਧੀ 2,05,424 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ’ਚੋ ਜ਼ਿਲ੍ਹਾ ਪਟਿਆਲਾ ਦੇ 13,133 ਕੋਵਿਡ ਪਾਜ਼ੇਟਿਵ, 1,91,380 ਨੈਗੇਟਿਵ ਤੇ 511 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।