ਪੱਤਰ ਪ੍ਰੇਰਕ
ਰਾਜਪੁਰਾ,7 ਜਨਵਰੀ
ਇਥੋਂ ਦੇ ਇੱਕ ਦੁਕਾਨਦਾਰ ਪਾਸੋਂ ਫਰਨੀਚਰ ਖ਼ਰੀਦਣ ਬਹਾਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੇ 50 ਹਜ਼ਾਰ ਰੁਪਏ ਉੱਡਾ ਲਏ। ਥਾਣਾ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਦੀਪ ਕੁਮਾਰ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਇਤ ਦਰਜ ਕਰਵਾਈ ਹੈ ਕਿ ਸ਼ਿਕਾਇਤ ਕਰਤਾ ਦਾ ਮਾਮਾ ਗੁਰਜਿੰਦਰ ਸਿੰਘ ਵਾਸੀ ਪਿੰਡ ਇਸਲਾਮਪੁਰ ਫਰਨੀਚਰ ਦਾ ਕੰਮ ਕਰਦਾ ਹੈ। ਉਸ ਨੇ ਆਪਣੀਆਂ ਫਰਨੀਚਰ ਦੀਆਂ ਆਈਟਮਾ ਵੇਚਣ ਲਈ ਫੇਸਬੁਕ ਤੇ ਇਸ਼ਤਿਹਾਰ ਪਾਇਆ ਸੀ, ਜਿਸ ਨੂੰ ਵੇਖ ਕੇ ਕਾਸਮ ਵਾਸੀ ਬ੍ਰਾਹਮਣ ਮਹੁੱਲਾ ਮੇਵਾਤ, ਪੁਸ਼ਪਾ ਦੇਵੀ ਵਾਸੀ ਮਕਾਨ ਨੰਬਰ 109 ਟੁੱਡਲਾ ਅੰਬਾਲਾ ਅਤੇ ਆਦਿਲ ਵਾਸੀ ਸਕੇਡੀਆਂ ਪਟੀ ਮੇਵਾਤ (ਹਰਿਆਣਾ) ਨੇ ਗੁਰਜਿੰਦਰ ਸਿੰਘ ਤੋਂ ਫਰਨੀਚਰ ਖਰੀਦਣ ਦਾ ਬਹਾਨਾ ਲੱਗਾ ਕੇ ਸ਼ਿਕਾਇਤ ਕਰਤਾ ਨੂੰ ਐਡਵਾਂਸ ਪੇਮੈਂਟ ਗੂਗਲ ਪੇਅ ਰਾਹੀਂ ਦੇਣ ਲਈ ਖਾਤਾ ਨੰਬਰ ਮੰਗਿਆ। ਜੋ ਸ਼ਿਕਾਇਤ ਕਰਤਾ ਦੇ ਮਾਮਾ ਗੁਰਜਿੰਦਰ ਸਿੰਘ ਕੋਲ ਨਾ ਹੋਣ ਕਰਕੇ ਸ਼ਿਕਇਤ ਕਰਤਾ ਦੇ ਭਰਾ ਕੁਲਵਿੰਦਰ ਸਿੰਘ ਦਾ ਗੂਗਲ ਪੇਅ ਅਕਾਊਂਟ ਦੇ ਦਿੱਤਾ ਗਿਆ ਜਿਸ ਵਿੱਚੋਂ ਤਿੰਨਾਂ ਨੇ ਆਪਸੀ ਮਿਲੀਭੁਗਤ ਨਾਲ 50 ਹਜ਼ਾਰ ਰੁਪਏ ਕੱਢਵਾ ਲਏ। ਪੁਲੀਸ ਨੇ ਤਿੰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।