ਪੱਤਰ ਪ੍ਰੇਰਕ
ਦੇਵੀਗੜ੍ਹ, 28 ਅਕਤੂਬਰ
ਥਾਣਾ ਜੁਲਕਾਂ ਅਧੀਨ ਪਿੰਡ ਮੀਰਾਂਪੁਰ ਦੇ ਸ਼ਰਾਬ ਦੇ ਠੇਕੇ ਤੋਂ 460 ਬੋਤਲਾਂ ਸ਼ਰਾਬ ਦੇਸੀ ਅਤੇ 12 ਬੋਤਲਾਂ ਬੀਅਰ ਦੀਆਂ ਚੋਰ ਚੋਰੀ ਕਰਕੇ ਲੈ ਗਏ ਹਨ, ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਮੀਰਾਂਪੁਰ ਸ਼ਰਾਬ ਦੇ ਠੇਕੇ ਦੇ ਕਰਿੰਦੇ ਕਰਨੈਲ ਸਿੰਘ ਵਾਸੀ ਰਾਮ ਨਗਰ ਚੂੰਨੀਵਾਲਾਨੇ ਥਾਣਾ ਜੁਲਕਾਂ ਦੀ ਪੁਲੀਸ ਨੂੰ ਇਤਲਾਹ ਦਿੱਤੀ ਕਿ ਬੀਤੀ ਰਾਤ ਉਹ ਰਾਤ 10.30 ਵਜੇ ਜਦੋਂ ਸ਼ਰਾਬ ਦਾ ਠੇਕਾ ਬੰਦ ਕਰਕੇ ਆਇਆ ਸੀ ਅਤੇ ਅਗਲੇ ਦਿਨ ਸਵੇਰੇ ਜਦੋਂ ਉਹ ਠੇਕੇ ’ਤੇ ਗਿਆ ਤਾਂ ਠੇਕੇ ਦਾ ਸ਼ਟਰ ਟੁੱਟਿਆ ਪਿਆ ਸੀ ਅਤੇ ਠੇਕੇ ਅੰਦਰੋਂ ਅਣਪਛਾਤੇ ਵਿਅਕਤੀ 460 ਬੋਤਲਾਂ ਠੇਕਾ ਸ਼ਰਾਬ ਦੇਸੀ ਅਤੇ 36 ਬੋਤਲਾਂ ਬੀਅਰ ਚੋਰੀ ਕਰਕੇ ਲੈ ਗਏ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।