ਪੱਤਰ ਪ੍ਰੇਰਕ
ਰਾਜਪੁਰਾ, 8 ਦਸੰਬਰ
ਇੱਥੋਂ ਦੇ ਪਟਿਆਲਾ-ਸਰਹਿੰਦ ਬਾਈਪਾਸ ਨੇੜਿਉਂ ਇੱਕ ਗੁਦਾਮ ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ 44 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਹਜ਼ਾਰਾਂ ਖਾਲੀ ਬੋਤਲਾਂ ਸਮੇਤ ਹੋਰ ਸਮੱਗਰੀ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਈਟੀ.ਓ ਰੋਹਿਤ ਗਰਗ ਅਤੇ ਡੀ.ਟੀ.ਸੀ ਰਾਜਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇੱਕ ਸੂਚਨਾਂ ਦੇ ਆਧਾਰ ’ਤੇ ਇਸ ਗੁਦਾਮ ਵਿੱਚ ਛਾਪਾਮਾਰੀ ਕੀਤੀ ਗਈ ਹੈ। ਜਿਸ ਸੰਬਧੀ ਜਾਣਕਾਰੀ ਦਿੰਦਿਆ ਐਕਸਾਈਜ਼ ਵਿਭਾਗ ਦੇ ਡੀ.ਟੀ.ਸੀ ਪਟਿਆਲਾ ਰਾਜਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਇਸ ਗੁਦਾਮ ਵਿੱਚੋਂ ਸ਼ਰਾਬ ਦੀ ਨਾਜਾਇਜ ਫੈਕਟਰੀ ਦਾ ਪਤਾ ਲਗਾ ਕਿ ਇੱਥੋਂ 44 ਪੇਟੀਆਂ ਨਾਜਾਇਜ ਸ਼ਰਾਬ, 1300 ਖਾਲੀ ਬੋਤਲਾਂ ਲੇਬਲ ਅਤੇ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਹੋਰ ਸਮੱਗਰੀ ਬਰਾਮਦ ਕਰਕੇ ਮੌਕੇ ਤੇ ਹੀ ਮੌਜੂਦ ਦੋ ਵਿਅਕਤੀਆਂ ਕਾਰਜ ਸਿੰਘ ਅਤੇ ਦਪੇਸ਼ ਗਰੋਵਰ ਨੂੰ ਕਾਬੂ ਕਰ ਲਿਆ ਗਿਆ ਹੈ। ਜਦੋਂਕਿ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਹਨ। ਐਕਸਾਈਜ਼ ਵਿਭਾਗ ਦੇ ਡੀ.ਟੀ.ਸੀ ਪਟਿਆਲਾ ਰਾਜਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।