ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਅਗਸਤ
ਰਾਸ਼ਟਰੀ ਜਯੋਤੀ ਕਲਾ ਮੰਚ ਵੱਲੋਂ ਦੀ ਪਟਿਆਲਾ ਹੈਂਡੀਕਰਾਫਟ ਡਬਲਿਊ.ਸੀ.ਆਈ.ਐੱਸ. ਲਿਮਟਿਡ, ਭਾਈ ਘਨ੍ਹੱਈਆ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀ ਅਤੇ ਵਰਧਮਾਨ ਮਹਾਵੀਰ ਹੈਲਥ ਕੇਅਰ ਦੇ ਸਹਿਯੋਗ ਨਾਲ ਹੋਟਲ ਫਲਾਈਓਵਰ ਵਿੱਚ 42 ਸ਼ਖ਼ਸੀਅਤਾਂ ਨੂੰ ਸ਼ਾਨ-ਏ-ਪੰਜਾਬ -2021 ਦੇ ਕੇ ਨਿਵਾਜਿਆ ਗਿਆ। ਵਿਕਾਸ ਸਭਰਵਾਲ, ਐੱਸ.ਪੀ. ਐਨ.ਆਰ.ਆਈ. ਵਿੰਗ ਪੰਜਾਬ ਦੀ ਸਰਪ੍ਰਸਤੀ ਹੇਠ ਕਰਵਾਏ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸੌਰਵ ਜੈਨ ਉੱਘੇ ਸਮਾਜ ਸੇਵਕ ਪਹੁੰਚੇ। ਸਨਮਾਨਿਤ ਸ਼ਖ਼ਸੀਅਤਾਂ ਵਿੱਚ ਸੁਖਵਿੰਦਰ ਕੌਰ, ਕਰਨਬੀਰ ਸਿੰਘ ਸੰਧੂ, ਪ੍ਰਿੰਸੀਪਲ ਰੇਨੂੰ ਹੰਸਪਾਲ, ਮੁਕੇਸ਼ ਸਿੰਗਲਾ, ਡਾ. ਕੁਲਦੀਪ ਸਿੰਘ ਸੱਗੂ, ਸੁੰਦਰ ਲਾਲ ਸਿੰਗਲਾ, ਅਸ਼ਵਨੀ ਕੁਮਾਰ, ਵੈਭਵ ਗੁਪਤਾ ਸੋਲਨ, ਪ੍ਰਵੀਨ ਕੁਮਾਰ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਇੰਜ: ਹੰਸ ਸਿੰਘ, ਪ੍ਰੀਤਇੰਦਰ ਸਿੰਘ, ਨਰਿੰਦਰ ਸਿੰਘ, ਕ੍ਰਿਸ਼ਨਾ ਗੁਪਤਾ, ਜਤਿੰਦਰ ਗੁਪਤਾ, ਗਰੀਸ ਮਿੱਤਲ, ਰਾਜ ਕੁਮਾਰ ਕਾਂਸਲ, ਰਵਿੰਦਰ ਕੁਮਾਰ ਟੋਨੀ, ਅਨੀਤਾ ਗੁਪਤਾ, ਯੋਗੇਸ਼ ਅਗਰਵਾਲ, ਹਰਪ੍ਰੀਤ ਕੌਰ, ਰੋਹਿਤ ਸੇਠ, ਸ਼ੰਕਰ ਭਾਰਦਵਾਜ, ਅਨਿਲ ਕੁਮਾਰ, ਨਰਿੰਦਰ ਕੁਮਾਰ ਮਿੱਤਲ, ਜਗਦੀਸ਼ ਵਰਮਾ, ਡਾ. ਵੀਰਪਾਲ ਕੌਰ, ਗੁਰਪ੍ਰੀਤ ਸਿੰਘ, ਸਤੀਸ਼ ਬਾਂਸਲ, ਮਨੀਸ਼ ਮਿੱਤਲ, ਰੂਪ ਸਿੰਘ, ਨਿਸ਼ਾ ਰਾਣੀ, ਭਵਰ ਸਿੰਘ ਰਾਜਪ੍ਰੋਹਿਤ, ਜਸਬੀਰ ਸਿੰਘ, ਰੀਮਾ ਰਾਣੀ, ਅਨੀਤਾ ਸ਼ਾਰਦਾ, ਅਮਨਦੀਪ ਕੌਰ ਆਦਿ ਸ਼ਾਮਲ ਸਨ।