ਸਨੌਰ (ਪਟਿਆਲਾ): ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁਨਰਹੇੜੀ ਵਿੱਚ ਅਧਿਆਪਕਾ ਕੰਵਲਜੀਤ ਕੌਰ ਦੀ ਦੇਖਰੇਖ ਹੇਠ ‘ਸਮਾਜਿਕ ਸਿੱਖਿਆ ਮੇਲਾ’ ਲਾਇਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਇਤਿਹਾਸ, ਭੂਗੋਲ, ਅਰਥ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ ਦੇ ਵੱਖ ਵੱਖ ਬਹੁਤ ਹੀ ਸੁੰਦਰ ਆਕਰਸ਼ਕ ਅਤੇ ਜਾਣਕਾਰੀ ਭਰਪੂਰ ਨਕਸ਼ੇ, ਚਾਰਟ, ਵਰਕਿੰਗ ਮਾਡਲ, ਇਨੋਵੇਟਿਵ ਆਈਡੀਆਜ਼ ਅਤੇ ਰੋਲ ਪਲੇਅ ਤਿਆਰ ਕੀਤੇ ਗਏ। ਮੁੱਖ ਮਹਿਮਾਨ ਵਜੋਂ ਪਹੁੰਚੇ ਪੰਚਾਇਤ ਸਮਿਤੀ ਭੁਨਰਹੇੜੀ ਦੇ ਵਾਈਸ ਚੇਅਰਮੈਨ ਅਤੇ ‘ਆਪ’ ਆਗੂ ਡਾ. ਗੁਰਮੀਤ ਸਿੰਘ ਬਿੱਟੂ ਨੇ ਸਕੂਲ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜਿਹਾੇ ਪ੍ਰੋਗਰਾਮਾਂ ਰਾਹੀਂ ਬੱਚਿਆਂ ਦੇ ਹੁਨਰ ’ਚ ਨਿਖਾਰ ਆਉਂਦਾ ਹੈ। ਡਾ. ਬਿੱਟੂ ਨੇ ਹੋਰ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ’ਚ ਆਤਮ ਵਿਸ਼ਵਾਸ ਵੀ ਵਧਾਉਂਦੇ ਹਨ। -ਖੇਤਰੀ ਪ੍ਰਤੀਨਿਧ