ਖੇਤਰੀ ਪ੍ਰਤੀਨਿਧ
ਪਟਿਆਲਾ, 1 ਸਤੰਬਰ
ਪੰਜਾਬੀ ਯੂਨੀਵਰਸਿਟੀ ਵਿੱਚ ਭਾਈ ਵੀਰ ਸਿੰਘ ਦੀ 150ਵੀਂ ਜਨਮ ਸ਼ਤਾਬਦੀ ਸਮਾਰੋਹ ਦੀ ਲੜੀ ਤਹਿਤ ਭਾਈ ਵੀਰ ਸਿੰਘ ਚੇਅਰ ਵੱਲੋਂ ਇੰਚਾਰਜ ਡਾ. ਹਰਜੋਧ ਸਿੰਘ ਦੀ ਅਗਵਾਈ ਹੇਠ ‘ਆਓ ਫ਼ਾਰਸੀ ਸਿੱਖੋ’ ਪ੍ਰੋਗਰਾਮ ਕਰਵਾਇਆ ਗਿਆ। ਡਾ. ਹਰਜੋਧ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ’ਚ ਫ਼ਾਰਸੀ ਵਿਸ਼ੇ ਵਿੱਚ ਦਿਲਚਸਪੀ ਰੱਖਣ ਵਾਲੇ ਸੱਤਰ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਜ਼ਿਟਿੰਗ ਪ੍ਰੋਫੈਸਰ ਨੇ ਲੈਲਾ ਚਮਨ ਖਾਂ (ਇਰਾਨ) ਵਿਦਿਆਰਥੀਆਂ ਨੂੰ ਕਿਹਾ ਕਿ ਇਸੇ ਤਰ੍ਹਾਂ ਉਹ ਆਪਣੇ ਸਮੇਂ ਦੀ ਸੁਯੋਗ ਵਰਤੋਂ ਕਰਦਿਆਂ ਫ਼ਾਰਸੀ ਵਿਸ਼ੇ ਵਿੱਚ ਦਿਲਚਸਪੀ ਬਣਾਈ ਰੱਖਣ। ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਬੁੱਧੀਜੀਵੀ ਤਬਕੇ ਲਈ ਫ਼ਾਰਸੀ ਭਾਸ਼ਾ ਸਿੱਖਣਾ ਹੋਰ ਵੀ ਲਾਹੇਵੰਦ ਹੋਵੇਗਾ।